ਸਹੋਦਿਆ ਇਗਨਾਇਕ ਪ੍ਰੈਜ਼ਨਟੇਸ਼ਨ ਮੁਕਾਬਲੇ ''ਚ ਡਿਪਸ ਸਕੂਲ ਭੋਗਪੁਰ ਦਾ ਪਹਿਲਾ ਸਥਾਨ

12/12/2017 5:37:52 PM

ਭੋਗਪੁਰ(ਰਾਣਾ)— ਬੀਤੇ ਦਿਨੀਂ ਕਮਲਾ ਨਹਿਰੂ ਸਕੂਲ ਫਗਵਾੜਾ ਵਿਖੇ ਸਹੋਦਿਆ ਇਗਨਾਇਕ ਪ੍ਰੈਜ਼ਨਟੇਸ਼ਨ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ 'ਚ 20 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਆਪਣੀ ਕਲਾ ਦੇ ਜ਼ੋਹਰ ਦਿਖਾਏ। ਇਸ ਮੁਕਾਬਲੇ ਦੀ ਥੀਮ ਉਨ੍ਹਾਂ ਮਹਾਨ ਇਨਸਾਨਾਂ ਨਾਲ ਸੰਬੰਧਤ ਸੀ, ਜਿਨ੍ਹਾਂ ਨੇ ਆਪਣੇ ਜੀਵਨ 'ਚ ਬਹੁਤ ਮਹਾਨ ਕੰਮ ਕੀਤੇ ਅਤੇ ਪ੍ਰਸਿੱਧੀ ਹਾਸਲ ਕੀਤੀ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮਹਾਨ ਹਸਤੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਜਿਸ ਨਾਲ ਸਾਰਿਆਂ ਦੇ ਗਿਆਨ 'ਚ ਵਾਧਾ ਹੋਇਆ। ਇਸ ਮੁਕਾਬਲੇ 'ਚ ਡਿਪਸ ਸਕੂਲ ਭੋਗਪੁਰ ਦੇ ਹੋਣਹਾਰ ਵਿਦਿਆਰਥੀ ਗੁਰਜੋਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਵਿਦਿਆਰਥੀ ਨੇ ਕੈਲਾਸ਼ ਸਤਿਆਰਥੀ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਸਨ। 
ਪਹਿਲਾ ਸਥਾਨ ਹਾਸਲ ਕਰਨ 'ਤੇ ਪ੍ਰਿੰਸੀਪਲ ਰਮਿੰਦਰ ਕੌਰ ਨੇ ਵਿਦਿਆਰਥੀ ਗੁਰਜੋਤ ਸਿੰਘ ਨੂੰ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਸਾਡੇ ਸਾਰਿਆਂ ਲਈ ਬੜੇ ਹੀ ਮਾਣ ਦੀ ਗੱਲ ਹੈ। ਇਸ ਬੱਚੇ ਨੇ ਆਪਣੇ ਮਾਂ-ਬਾਪ ਦੇ ਨਾਲ-ਨਾਲ ਡਿਪਸ ਸਕੂਲ ਭੋਗਪੁਰ ਦਾ ਵੀ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰਾ ਕੁਝ ਅਗਰੇਜ਼ੀ ਵਿਭਾਗ ਦੀ ਮੈਡਮ ਈਸ਼ਾ ਚੋਪੜਾ ਦੀ ਅਣਥੱਕ ਮਿਹਨਤ ਕਰਕੇ ਹੀ ਸੰਭਵ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਅੱਗੇ ਤੋਂ ਵੀ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ 'ਚ ਭੇਜਦੇ ਰਹਾਂਗੇ ਅਤੇ ਉਨ੍ਹਾਂ ਦੀ ਅੰਦਰੂਨੀ ਕਲਾ ਨੂੰ ਹੋਰ ਜ਼ਿਆਦਾ ਨਿਖਾਰਦੇ ਰਹਾਂਗੇ।


Related News