ਗਰਭਵਤੀ ਪਤਨੀ ਨੂੰ ਡੰਡਿਆਂ ਨਾਲ ਕੁੱਟਿਆ

06/27/2017 7:38:20 AM

ਜਲੰਧਰ, (ਸ਼ੋਰੀ)- ਫਿਲੌਰ ਦੇ ਮੁਹੱਲਾ ਸੰਤੋਖਪੁਰਾ ਵਿਖੇ ਇਕ ਗਰਭਵਤੀ ਔਰਤ ਨੂੰ ਉਸ ਦੇ ਪਤੀ ਨੇ ਡੰਡਿਆਂ ਨਾਲ ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਜਸਵੀਰ ਕੌਰ (25) ਨੇ ਦੱਸਿਆ ਕਿ ਉਸ ਦੇ ਪਹਿਲੇ ਪਤੀ ਦੀ ਮੌਤ ਹੋਣ ਤੋਂ ਬਾਅਦ ਉਸ ਦਾ ਵਿਆਹ ਆਟੋ ਚਲਾਉਣ ਵਾਲੇ ਹਰਵਿੰਦਰਪਾਲ ਨਾਲ ਹੋਇਆ। ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਨਸ਼ੇ ਦੇ ਟੀਕੇ ਲਾਉਣ ਦਾ ਆਦੀ ਹੈ। ਪਤੀ ਵੱਲੋਂ ਰੱਖੇ ਨਸ਼ੇ ਦੇ ਟੀਕਿਆਂ ਨੂੰ ਉਹ ਕਈ ਵਾਰ ਫੜ ਵੀ ਚੁੱਕੀ ਹੈ। ਨਸ਼ਾ ਛੱਡਣ ਦਾ ਕਹਿਣ 'ਤੇ ਉਸ ਦਾ ਪਤੀ ਅਕਸਰ ਉਸ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। 
ਪੀੜਤ ਜਸਵੀਰ ਕੌਰ ਮੁਤਾਬਕ ਅੱਜ ਸਵੇਰੇ ਉਸ ਦੇ ਪਤੀ ਨੇ ਉਸ ਕੋਲੋਂ ਪੈਸੇ ਮੰਗੇ ਅਤੇ ਪੁੱਛਣ 'ਤੇ ਕਿਹਾ ਕਿ ਉਸ ਨੇ ਨਸ਼ਾ ਕਰਨਾ ਹੈ। ਇਸ ਗੱਲ ਦਾ ਵਿਰੋਧ ਕਰ ਕੇ ਉਸ ਨੇ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਪਤੀ ਨੇ ਉਸ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ। ਕਿਸੇ ਤਰ੍ਹਾਂ ਉਹ ਉੱਥੋਂ ਭੱਜੀ ਤੇ ਇਲਾਜ ਕਰਵਾਉਣ ਅਤੇ ਕਾਨੂੰਨੀ ਕਾਰਵਾਈ ਲਈ ਸਿਵਲ ਹਸਪਤਾਲ ਪਹੁੰਚੀ। 


Related News