ਮੋਹਾਲੀ : ਮੈਚ ਲਈ ਸਟੇਡੀਅਮ ''ਚ ਤਾਇਨਾਤ ਹੋਣਗੇ 1200 ਪੁਲਸ ਮੁਲਾਜ਼ਮ

12/12/2017 2:52:47 PM

ਮੋਹਾਲੀ : ਬੁੱਧਵਾਰ ਨੂੰ ਪੀ. ਸੀ. ਏ. ਸਟੇਡੀਅਮ 'ਚ ਹੋਣ ਵਾਲੇ ਭਾਰਤ-ਸ਼੍ਰੀਲੰਕਾ ਮੈਚ 'ਚ ਸੁਰੱਖਿਆ ਲਈ 1200 ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ, ਜਿਸ 'ਚ ਐੱਸ. ਪੀ. ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ। ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਪੀ. ਸੀ. ਏ. 'ਚ ਹੋਣ ਵਾਲੇ ਮੈਚ ਹੀ ਸੁਰੱਖਿਆ ਦਾ ਉਨ੍ਹਾਂ ਨੇ ਸੋਮਵਾਰ ਨੂੰ ਜਾਇਜ਼ਾ ਲਿਆ ਸੀ। ਇਸ ਦੌਰਾਨ ਚਹਿਲ ਨੇ ਕਿਹਾ ਕਿ ਮੈਚ ਦੀ ਸੁਰੱਖਿਆ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦੇ ਲਈ ਪਜਾਬ ਦੇ ਹੋਰ ਜ਼ਿਲਿਆਂ ਤੋਂ ਵੀ ਪੁਲਸ ਫੋਰਸ ਮੰਗਵਾਈ ਘਈ ਹੈ। ਮੈਚ ਨੂੰ ਲੈ ਕੇ ਰੂਟ ਪਲਾਨ ਵੀ ਤਿਆਰ ਕਰ ਲਿਆ ਗਿਆ ਹੈ, ਜਿਸ 'ਚ ਜ਼ਿਆਦਾ ਬਦਲਾਅ ਨਹੀਂ ਹਨ। ਹਰ ਮੈਚ ਦੌਰਾਨ ਜੋ ਰੂਟ ਪਲਾਨ ਹੁੰਦਾ ਹੈ, ਉਹੀ ਰਹੇਗਾ। ਦਰਸ਼ਕਾਂ ਵਲੋਂ ਜੋ ਟਿਕਟਾਂ ਖਰੀਦੀਆਂ ਗਈਆਂ ਹਨ, ਪੀ. ਸੀ. ਏ. ਵਲੋਂ ਉਨ੍ਹਾਂ 'ਤੇ ਰੂਟ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਪਾਰਕਿੰਗ ਨੂੰ ਲੈ ਕੇ ਇਸੇ ਤਰ੍ਹਾਂ ਨਾਲ ਲੋਕਾਂ ਨੂੰ ਦਿੱਕਤ ਨਾ ਹੋਵੇ, ਇਸ ਲਈ ਟ੍ਰੈਫਿਕ ਪੁਲਸ ਨੂੰ ਪੀ. ਸੀ. ਏ. ਦੀਆਂ ਵੱਖ-ਵੱਖ ਸੜਕਾਂ 'ਤੇ ਤਾਇਨਾਤ ਕੀਤਾ ਗਿਆ ਹੈ।


Related News