ਕੈਬਨਿਟ ਮੰਤਰੀ ਚੰਨੀ ਨੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਕੀਤੀ ਮਿਲਣੀ

08/18/2017 6:24:23 AM

ਕੋਟਕਪੂਰਾ (ਨਰਿੰਦਰ) - ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੀਨੀਅਰ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ ਦੇ ਗ੍ਰਹਿ ਵਿਖੇ ਜ਼ਿਲਾ ਫ਼ਰੀਦਕੋਟ ਨਾਲ ਸਬੰਧਿਤ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮਿਲਣੀ ਕੀਤੀ ਗਈ।ਇਸ ਮੌਕੇ ਮੰਤਰੀ ਚੰਨੀ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਤੇ ਸਿੱਖਿਆ ਦੇ ਖੇਤਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਇਸ ਸਮੇਂ ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਫਰੀਦਕੋਟ, ਭਾਈ ਹਰਨਿਰਪਾਲ ਸਿੰਘ ਕੁੱਕੂ, ਜੋਗਿੰਦਰ ਸਿੰਘ ਪੰਜਗਰਾਈਂ, ਸੂਰਜ ਭਾਰਦਵਾਜ, ਕੁੱਕੂ ਗੁਪਤਾ, ਟਿੱਪੂ ਦਿਉੜਾ, ਕੁੱਕੀ ਚੋਪੜਾ, ਬਲਵੰਤ ਸਿੰਘ ਭਾਣਾ, ਰਣਜੀਤ ਸਿੰਘ ਵਡੇਰਾ, ਚੰਚਲ ਕੁਮਾਰ, ਦਾਰਾ ਸਿੰਘ ਮੌੜ, ਤੇਜ ਸਿੰਘ ਢਾਬ, ਦਰਸ਼ਨ ਸਿੰਘ ਸਹੋਤਾ, ਇੰਦਰਪਾਲ ਮਹਿਤਾ, ਗੁਰਮੀਤ ਢੁੱਡੀ, ਨਿਰਮਲ ਸਿੰਘ ਚੱਕ ਕਲਿਆਣ, ਜੱਸਾ ਸਿੰਘ ਠਾੜਾ, ਗੁਰਜੀਤ ਸਿੰਘ ਤੇ ਗੁਰਤੇਜ ਸਿੰਘ ਭੈਰੋਂ ਭੱਟੀ ਅਤੇ ਪ੍ਰਮਿੰਦਰ ਸਿੰਘ ਮੌੜ ਤੋਂ ਇਲਾਵਾ ਜ਼ਿਲਾ ਫਰੀਦਕੋਟ ਦੀ ਲੀਡਰਸ਼ੀਪ ਸਰਪੰਚ, ਪੰਚ ਅਤੇ ਕਾਂਗਰਸੀ ਆਗੂ ਹਾਜ਼ਰ ਸਨ।


Related News