ਜਲਿਆਂਵਾਲਾ ਬਾਗ ਕਾਂਡ ਦੀਆਂ 5 ਅਜਿਹੀਆਂ ਗੱਲਾਂ, ਜਿਨ੍ਹਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕੇਗਾ

04/13/2017 1:03:05 PM

ਅੰਮ੍ਰਿਤਸਰ : ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਦੌਰ ''ਚੋਂ ਇਕ ਹੈ ਜਲਿਆਂਵਾਲਾ ਬਾਗ ਦਾ ਕਤਲਕਾਂਡ। ਸਾਲ 1919 ''ਚ ਅੱਜ ਦੇ ਹੀ ਦਿਨ ਮਤਲਬ ਕਿ 13 ਅਪ੍ਰੈਲ ਨੂੰ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਐਡਵਾਰਡ ਹੈਰੀ ਡਾਇਰ ਨੇ ਵਿਸਾਖੀ ਦੇ ਮੌਕੇ ''ਤੇ ਜਲਿਆਂਵਾਲਾ ਬਾਗ ''ਚ ਨਿਹੱਥੇ ਲੋਕਾਂ ''ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਬਾਗ ''ਚ ਜਾਣ ਦਾ ਜੋ ਇਕ ਰਸਤਾ ਖੁੱਲ੍ਹਿਆ ਸੀ, ਜਨਰਲ ਡਾਇਰ ਨੇ ਉਸ ਰਸਤੇ ''ਤੇ ਹਥਿਆਰਬੰਦ ਗੱਡੀਆਂ ਖੜ੍ਹੀਆਂ ਕਰਵਾ ਦਿੱਤੀਆਂ ਸਨ। ਇੱਥੋਂ ਤੱਕ ਕਿ ਬਾਹਰ ਨਿਕਲਣ ਦੇ ਸਾਰੇ ਰਸਤੇ ਬੰਦ ਕਰਵਾ ਦਿੱਤੇ ਗਏ ਸਨ। ਆਓ ਇਕ ਝਾਤ ਪਾਉਂਦੇ ਹਾਂ ''ਜਲਿਆਂਵਾਲਾ ਬਾਗ ਕਾਂਡ'' ਦੀਆਂ 5 ਅਜਿਹੀਆਂ ਗੱਲਾਂ ''ਤੇ, ਜਿਨ੍ਹਾਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।
1.  13 ਅਪ੍ਰੈਲ, 1919 ਨੂੰ ਕ੍ਰਾਂਤੀਕਾਰੀ ਗਤੀਵਿਧੀਆਂ ''ਤੇ ਰੋਕ ਲਾਉਣ ਲਈ ਬ੍ਰਿਟਿਸ਼ ਹਕੂਮਤ ਨੇ ਭਾਰਤ ''ਚ ਰੋਲਟ ਐਕਚ ਲਿਆਉਣ ਦਾ ਫੈਸਲਾ ਕੀਤਾ ਸੀ। ਇਸ ਐਕਟ ਮੁਤਾਬਕ ਬ੍ਰਿਟਿਸ਼ ਸਰਕਾਰ ਕਿਸੇ ਵੀ ਸ਼ੱਕੀ ਨੂੰ ਗ੍ਰਿਫਤਾਰ ਕਰਕੇ ਜੇਲ ''ਚ ਭੇਜ ਸਕਦੀ ਸੀ।
2. ਆਜ਼ਾਦੀ ਦੇ ਅੰਦੋਲਨ ਦੀ ਸਫਲਤਾ ਅਤੇ ਜਨਤਾ ਦਾ ਵੱਧਦਾ ਗੁੱਸਾ ਦੇਖ ਬ੍ਰਿਟਿਸ਼ ਰਾਜ ਨੇ ਦਮਨ ਦਾ ਰਸਤਾ ਅਪਣਾਇਆ। ਪੰਜਾਬ ਦੇ ਦੋ ਵੱਡੇ ਨੇਤਾਵਾਂ ਸੱਤਿਆਪਾਲ ਅਤੇ ਡਾ. ਕਿਚਲੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨਾਲ ਅੰਮ੍ਰਿਤਸਰ ਦੇ ਲੋਕਾਂ ਦਾ ਗੁੱਸਾ ਫੁੱਟ ਪਿਆ।
3. ਪੰਜਾਬ ਪ੍ਰਸ਼ਾਸਨ ਨੂੰ ਇਹ ਖਬਰ ਮਿਲੀ ਕਿ 13 ਅਪ੍ਰੈਲ ਨੂੰ ਵਿਸਾਖੀ ਦੇ ਦਿਨ ਅੰਦੋਲਨਕਾਰੀ ਜਲਿਆਂਵਾਲਾ ਬਾਗ ''ਚ ਜਮ੍ਹਾਂ ਹੋ ਰਹੇ ਹਨ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਬਕ ਸਿਖਾਉਣ ਦੀ ਠਾਣ ਲਈ। ਇਸ ਦੌਰਾਨ ਇਸ ਭੀੜ ''ਚ ਔਰਤਾਂ ਅਤੇ ਬੱਚੇ ਵੀ ਸਨ। ਉਸ ਦੌਰ ''ਚ ਜਲਿਆਂਵਾਲਾ ਬਾਗ ਦੇ ਚਾਰੇ ਪਾਸੇ ਵੱਡੀਆਂ-ਵੱਡੀਆਂ ਕੰਧਾਂ ਬਣੀਆਂ ਹੋਈਆਂ ਸਨ ਅਤੇ ਬਾਹਰ ਜਾਣ ਲਈ ਸਿਰਫ ਇਕ ਹੀ ਦਰਵਾਜ਼ਾ ਸੀ, ਜਿੱਥੇ ਜਨਰਲ ਡਾਇਰ 50 ਬੰਦੂਕਧਾਰੀ ਸਿਪਾਹੀਆਂ ਨਾਲ ਪਹੁੰਚਿਆ ਅਤੇ ਬਿਨਾਂ ਕਿਸੇ ਸੂਚਨਾ ਦੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਇਤਿਹਾਸ ਦੱਸਦਾ ਹੈ ਕਿ ਇਹ ਫਾਇਰਿੰਗ ਕਰੀਬ 10 ਮਿੰਟ ਤੱਕ ਚੱਲੀ, ਜਿਸ ''ਚ ਕਈ ਬੇਗੁਨਾਹਾਂ ਦੀ ਮੌਤ ਹੋ ਗਈ।
4. ਇੱਥੋਂ ਤੱਕ ਕਿ ਉੱਥੇ ਮੌਜੂਦ ਲੋਕਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਖੂਹ ''ਚ ਛਾਲਾਂ ਮਾਰ ਦਿੱਤੀਆਂ। ਇਸ ਘਟਨਾ ਦੌਰਾਨ 1650 ਰਾਊਂਡ ਦੀ ਫਾਇਰਿੰਗ ਕੀਤੀ ਗਈ, ਜਿਸ ''ਚ ਸੈਂਕੜੇ ਸੱਤਿਆਗ੍ਰਿਹੀ ਸ਼ਹੀਦ ਹੋ ਗਏ ਅਤੇ ਹਜ਼ਾਰਾਂ ਜ਼ਖਮੀ ਹੋ ਗਏ।
5. ਇਸ ਘਟਨਾ ਦੀ ਜਾਂਚ ਲਈ ਹੰਟਰ ਕਮਿਸ਼ਨ ਬਣਾਇਆ ਗਿਆ। ਦੱਸਿਆ ਜਾਂਦਾ ਹੈ ਕਿ ਇਸ ਘਟਨਾ ਦੇ ਵਿਰੋਧ ''ਚ ਰਵਿੰਦਰ ਨਾਥ ਟੈਗੋਰ ਨੇ ਬ੍ਰਿਟਿਸ਼ ਸਰਕਾਰ ਨੂੰ ਆਪਣਾ ਅਹੁਦਾ ਵਾਪਸ ਕਰ ਦਿੱਤਾ ਸੀ। ਭਾਰਤ ''ਚ ਡਾਇਰ ਦੇ ਖਿਲਾਫ ਵਧਦੇ ਗੁੱਸੇ ਦੇ ਚੱਲਦਿਆਂ ਉਸ ਨੂੰ ਸਿਹਤ ਕਾਰਨਾਂ ਦੇ ਆਧਾਰ ''ਤੇ ਬ੍ਰਿਟੇਨ ਵਾਪਸ ਭੇਜ ਦਿੱਤਾ ਗਿਆ ਸੀ। 

Babita Marhas

News Editor

Related News