ਸੂਬੇ ''ਚ ਜਾਰੀ ਅਲਰਟ ਦੇ ਮੱਦੇਨਜ਼ਰ ਪੁਲਸ ਨੇ ਵਾਹਨਾਂ ਦੀ ਕੀਤੀ ਚੈਕਿੰਗ

06/25/2017 1:38:55 AM

ਸੁਲਤਾਨਪੁਰ ਲੋਧੀ,  (ਧੀਰ)-  ਅੱਤਵਾਦੀਆਂ ਦੇ ਪੰਜਾਬ 'ਚ ਦਾਖਲ ਹੋਣ ਦੇ ਮੱਦੇਨਜ਼ਰ ਪੂਰੇ ਪੰਜਾਬ 'ਚ ਜਾਰੀ ਕੀਤੇ ਗਏ ਅਲਰਟ ਦੇ ਕਾਰਨ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਪੂਰੇ ਜ਼ਿਲੇ 'ਚ ਪੁਲਸ ਨੂੰ ਪੁਰੀ ਤਰ੍ਹਾਂ ਮੁਸਤੈਦ ਰਹਿਣ ਤੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਵਲੋਂ ਵੱਖ-ਵੱਖ ਥਾਵਾਂ 'ਤੇ ਸਪੈਸ਼ਲ ਨਾਕੇ ਤਹਿਤ ਥਾਣਾ ਕਬੀਰਪੁਰ ਪੁਲਸ ਨੇ ਐੱਸ. ਐੱਚ. ਓ. ਇੰਸ. ਜੋਗਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਵਾਟਾਂਵਾਲੀ ਕਲਾਂ ਦੇ ਨਜ਼ਦੀਕ ਸਪੈਸ਼ਲ ਪੁਲਸ ਫੋਰਸ ਨਾਲ ਨਾਕਾ ਲਾਇਆ। ਇਸ ਮੌਕੇ ਹਰੇਕ ਆਉਣ-ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ। 
ਇਸ ਮੌਕੇ ਐੱਸ. ਐੱਚ. ਓ. ਇੰਸ. ਜੋਗਿੰਦਰ ਸਿੰਘ ਨੇ ਕਿਹਾ ਕਿ ਪੁਲਸ ਫੋਰਸ ਪੂਰੀ ਤਰ੍ਹਾਂ ਅਲਰਟ ਹੈ ਤੇ ਹਰੇਕ ਸ਼ੱਕੀ ਆਦਮੀ 'ਤੇ ਵੀ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸਮੱਗਲਰਾਂ ਖਿਲਾਫ ਚਲਾਈ ਹੋਈ ਮੁਹਿੰਮ 'ਚ ਕਿਸੇ ਵੀ ਕਿਸਮ ਦੀ ਢਿੱਲ ਨਹੀਂ ਦਿੱਤੀ ਜਾਵੇਗੀ ਤੇ ਖੇਤਰ 'ਚ ਕ੍ਰਾਈਮ ਨੂੰ ਪੂਰੀ ਤਰ੍ਹਾਂ ਕੰਟਰੋਲ 'ਚ ਰੱਖਿਆ ਜਾਵੇਗਾ।


Related News