ਪੰਚਕੂਲਾ ਕੋਰਟ ਪੁੱਜੀ ਹਨੀਪ੍ਰੀਤ, ਅੱਜ ਹੋਵੇਗੀ ਚਾਰਜਸ਼ੀਟ ਦੀ ਚੈਕਿੰਗ

12/11/2017 1:25:41 PM

ਪੰਚਕੂਲਾ — ਗੁਰਮੀਤ ਰਾਮ ਰਹੀਮ ਦੀ ਰਾਜ਼ਦਾਰ ਹਨੀਪ੍ਰੀਤ ਨੂੰ ਅੱਜ ਪੰਚਕੂਲਾ ਕੋਰਟ 'ਚ ਪੇਸ਼ ਕੀਤਾ ਗਿਆ। ਪੁਲਸ ਨੇ ਉਸਦੀ ਸਾਥੀ ਸੁਖਦੀਪ ਕੌਰ ਨੂੰ ਵੀ ਕੋਰਟ 'ਚ ਪੇਸ਼ ਕੀਤਾ।  ਇਨ੍ਹਾਂ ਦੋਵਾਂ ਨੂੰ ਅੰਬਾਲਾ ਤੋਂ ਇਕ ਪੈਕਡ ਗੱਡੀ 'ਚ ਗੁਪਤ ਢੰਗ ਨਾਲ ਲਿਆਉਂਦਾ ਗਿਆ। ਅੱਜ ਦੀ ਸੁਣਵਾਈ 'ਚ ਚਾਰਜਸ਼ੀਟ ਚੈੱਕ ਕੀਤੀ ਜਾਵੇਗੀ। ਹਨੀਪ੍ਰੀਤ ਅਤੇ ਸੁਖਦੀਪ ਦੇ ਨਾਲ ਬਾਕੀ ਦੇ 15 ਦੋਸ਼ੀਆਂ ਨੂੰ ਵੀ ਕੋਰਟ 'ਚ ਪੇਸ਼ ਕੀਤਾ ਗਿਆ ਹੈ। ਪਿਛਲੀ ਸੁਣਵਾਈ 'ਚ ਕੋਰਟ ਨੇ ਹਨੀਪ੍ਰੀਤ ਨੂੰ 1200 ਪੇਜ਼ ਦੀ ਚਾਰਜਸ਼ੀਟ ਦੀ ਕਾਪੀ ਦਿੱਤੀ ਗਈ ਸੀ। ਪਿਛਲੀ ਸੁਣਵਾਈ 'ਚ ਹਨੀਪ੍ਰੀਤ ਪਹਿਲੀ ਵਾਰ ਅੰਬਾਲਾ ਜੇਲ 'ਚੋਂ ਕੋਰਟ 'ਚ ਪੇਸ਼ ਹੋਈ ਸੀ। ਇਸ ਤੋਂ ਪਹਿਲਾਂ ਹਨੀਪ੍ਰੀਤ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਹੀ ਪੇਸ਼ ਕੀਤਾ ਜਾਂਦਾ ਰਿਹਾ ਸੀ। ਅੱਜ ਕੋਰਟ 'ਚ ਜਿਨ੍ਹਾਂ ਦੋਸ਼ੀਆਂ ਨੂੰ ਚਾਲਾਨ ਦੀਆਂ ਕਾਪੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ 'ਤੇ ਬਚਾਅ ਪੱਖ ਦੇ ਵਕੀਲਾਂ ਦਾ ਚਾਲਾਨ ਪੂਰਾ ਨਹੀਂ ਦਿੱਤੇ ਜਾਣ ਦਾ ਦਾਅਵਾ ਹੋਵੇਗਾ।

1200 ਪੇਜ਼ ਦੀ ਚਾਰਜਸ਼ੀਟ 'ਚ ਹਨੀਪ੍ਰੀਤ ਦੇ ਅਪਰਾਧਾਂ ਦਾ ਕਾਲਾ ਚਿੱਠਾ
ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 25 ਅਗਸਤ ਨੂੰ ਹੋਈ ਹਿੰਸਾ ਨੂੰ ਭੜਕਾਉਣ ਅਤੇ ਦੇਸ਼ ਧ੍ਰੋਹ ਦੇ ਮਾਮਲੇ 'ਚ ਮੁਖ ਦੋਸ਼ੀ ਹੈ ਹਨੀਪ੍ਰੀਤ। ਹਨੀਪ੍ਰੀਤ ਸਮੇਤ 15 ਲੋਕਾਂ ਦੇ ਖਿਲਾਫ ਐੱਸ.ਆਈ.ਟੀ. ਨੇ ਸੀ.ਬੀ.ਆਈ. ਕੋਰਟ 'ਚ 1200 ਸਫਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਸੀ। ਇਸ 'ਚ ਹਨੀਪ੍ਰੀਤ ਦੇ ਨਾਲ-ਨਾਲ ਚਮਕੌਰ ਅਤੇ ਗੁਰਮੀਤ ਸਿੰਘ ਦੇ ਪੀ.ਏ. ਰਾਕੇਸ਼ ਕੁਮਾਰ ਨੂੰ ਮੁਖ ਦੋਸ਼ੀ ਬਣਾਇਆ ਗਿਆ ਹੈ। ਇਸ ਚਲਾਨ 'ਚ ਸੁਰਿੰਦਰ ਧਿਮਾਨ, ਗੁਰਮੀਤ, ਸ਼ਰਣਜੀਤ ਕੌਰ, ਦਿਲਾਵਰ ਸਿੰਘ, ਗੋਵਿੰਦ, ਪ੍ਰਦੀਪ ਕੁਮਾਰ, ਗੁਰਮੀਤ ਕੁਮਾਰ, ਦਾਨ ਸਿੰਘ, ਸੁਖਦੀਪ ਕੌਰ, ਸੀ.ਪੀ. ਅਰੋੜਾ, ਖਰੈਤੀ ਲਾਲ ਦੇ ਖਿਲਾਫ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ।

ਹਨੀਪ੍ਰੀਤ ਨੇ ਰਿਮਾਂਡ ਦੇ ਦੌਰਾਨ ਕਬੂਲ ਕੀਤੀ ਸੀ ਦੰਗਿਆਂ 'ਚ ਹੱਥ ਹੋਣ ਦੀ ਗੱਲ
9 ਦਿਨਾਂ ਦੇ ਰਿਮਾਂਡ 'ਚ ਹਨੀਪ੍ਰੀਤ ਨੇ ਦੰਗਿਆਂ 'ਚ ਉਸਦਾ ਹੱਥ ਹੋਣ ਦੀ ਗੱਲ ਕਬੂਲੀ ਸੀ। ਇਸ ਤੋਂ ਇਲਾਵਾ ਪੁਲਸ ਨੂੰ ਹਨੀਪ੍ਰੀਤ ਕੋਲੋਂ ਮੋਬਾਈਲ, ਲੈਪਟਾਪ, ਡਾਇਰੀ ਅਤੇ ਕਈ ਅਹਿਮ ਦਸਤਾਵੇਜ਼ ਮਿਲੇ ਸਨ। ਜ਼ਿਕਰਯੋਗ ਹੈ ਕਿ 4 ਅਕਤੂਬਰ ਨੂੰ 39 ਦਿਨਾਂ ਬਾਅਦ ਗ੍ਰਿਫਤਾਰ ਕੀਤੀ ਗਈ ਹਨੀਪ੍ਰੀਤ ਨੂੰ ਪੁਲਸ ਨੇ ਦੋ ਵਾਰ 9 ਦਿਨਾਂ ਦੇ ਰਿਮਾਂਡ 'ਤੇ ਲਿਆ, ਫਿਰ 13 ਅਕਤੂਬਰ ਨੂੰ ਕੋਰਟ 'ਚ ਪੇਸ਼ ਕੀਤਾ ਅਤੇ ਉਥੋਂ ਉਸਦੀ ਇਕ ਸਾਥੀ ਸੁਖਦੀਪ ਕੌਰ ਸਮੇਤ ਅੰਬਾਲਾ ਸੈਂਟਰਲ 'ਚ ਜੂਡਿਸ਼ੀਅਲ ਕਸਟਡੀ 'ਚ ਭੇਜ ਦਿੱਤਾ ਗਿਆ ਸੀ।

ਅਦਿੱਤਯ ਨੂੰ ਫੜਣ ਲਈ ਪੰਜਾਬ 'ਚ ਰੇਡ
ਐੱਸ.ਆਈ.ਟੀ. ਨੇ ਅਦਿੱਤਯ ਨੂੰ ਫੜਣ ਲਈ ਐਤਵਾਰ ਨੂੰ ਪੰਜਾਬ 'ਚ ਰੇਡ ਕੀਤੀ, ਪਰ ਕਾਮਯਾਬ ਨਾ ਹੋ ਸਕੀ। ਇਸ ਰੇਡ ਦੇ ਦੌਰਾਨ ਅਦਿੱਤਯ ਨੂੰ ਜਿਸ ਜਗ੍ਹਾ ਦੱਸਿਆ ਗਿਆ ਸੀ, ਉਥੇ ਉਹ ਨਹੀਂ ਮਿਲਿਆ। ਅਦਿੱਤਯ ਬਾਰੇ ਅਜੇ ਤੱਕ ਪੁਲਸ ਨੂੰ ਜਿਹੜੇ ਵੀ ਠਿਕਾਣੇ ਦੱਸੇ ਗਏ ਹਨ, ਉਥੋਂ ਉਹ ਪਹਿਲਾਂ ਹੀ ਨਿਕਲ ਜਾਂਦਾ ਹੈ। ਅਜਿਹੇ ਮੌਕੇ ਰੇਡ ਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ।


Related News