ਸਰਕਾਰੀ ਮਾਡਲ ਸਕੂਲ ਦੇ ਅਧਿਆਪਕਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

08/18/2017 5:19:30 PM


ਮੰਡੀ ਲੱਖੇਵਾਲੀ(ਸੁਖਪਾਲ)- ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ਼ ਅੱਜ ਦੂਜੇ ਦਿਨ ਵੀ ਸਰਕਾਰੀ ਮਾਡਲ ਸਕੂਲ ਭਾਗਸਰ ਦੇ ਅਧਿਆਪਕਾਂ ਨੇ ਸਰਕਾਰੀ ਮਾਡਲ ਆਦਰਸ਼ ਸਕੂਲ ਕਰਮਚਾਰੀ ਐਸੋਸੀਏਸ਼ਨ ਦੇ ਸੱਦੇ 'ਤੇ ਰੋਸ ਧਰਨਾ ਜਾਰੀ ਰੱਖਿਆ ਅਤੇ ਅਧਿਆਪਕਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਝੂਠੇ ਵਾਅਦਿਆਂ ਦੀ ਪੰਡ ਫੂਕੀ। 
ਇਸ ਮੌਕੇ ਅਧਿਆਪਕਾਂ ਵੱਲੋਂ ਜ਼ਿਲਾ ਯੂਥ ਕਾਂਗਰਸ ਦੇ ਜਨਰਲ ਸਕੱਤਰ ਜਗਜੀਤ ਸਿੰਘ, ਪਿੰਡ ਭਾਗਸਰ ਦੇ ਪ੍ਰਧਾਨ ਬੱਬਲਜੀਤ ਸਿੰਘ ਅਤੇ ਪੰਚਾਇਤ ਮੈਂਬਰ ਗੁਰਦੀਪ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ 7 ਸਾਲਾਂ ਦੀ ਨੌਕਰੀ ਦੇ ਬਾਅਦ ਵੀ ਕਰਮਚਾਰੀਆਂ ਨੂੰ ਸਿੱਖਿਆ ਵਿਭਾਗ ਵਿਚ ਪੱਕਾ ਨਹੀਂ ਕੀਤਾ। ਇਸ ਮੌਕੇ ਧਰਨੇ 'ਚ ਅਸ਼ੀਸ਼ ਸੋਨੀ, ਅੰਮ੍ਰਿਤਪਾਲ ਕੌਰ, ਜਸਮੀਤ ਕੌਰ, ਕੁਲਦੀਪ ਕੌਰ, ਲਵਜੋਤ ਕੌਰ, ਪਵਨੀਤ ਕੌਰ, ਸਾਹਿਬ ਸਿੰਘ ਤੇ ਗੌਤਮ ਖੁਰਾਣਾ ਆਦਿ ਮੌਜੂਦ ਸਨ।


Related News