ਪੀੜਤ ਲੜਕੀ ਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਗਾਈ ਇਨਸਾਫ ਦੀ ਗੁਹਾਰ

06/26/2017 4:49:01 PM

ਗੜ੍ਹਸ਼ੰਕਰ (ਬੈਜਨਾਥ) —  ਸ਼ਹਿਰ ਦੇ ਵਾਰਡ ਨੰਬਰ-1 ਜੋੜਾ ਮੁਹੱਲਾ ਨਿਵਾਸੀ ਇਕ ਲੜਕੀ ਵੀਨਾ ਰਾਣੀ ਪੁੱਤਰੀ ਲਾਲ ਬਹਾਦੁਰ ਨੇ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਚੰਡੀਗੜ੍ਹ ਨੂੰ ਭੇਜੀ ਸ਼ਿਕਾਇਤ 'ਚ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜਤ ਲੜਕੀ ਦਾ ਕਹਿਣਾ ਹੈ ਕਿ ਉਸ ਤੀ ਮਾਤਾ ਅੰਗਹੀਣ ਹੈ, ਉਹ ਅਤੇ ਉਸ ਦੀ ਛੋਟੀ ਭੈਣ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀਆਂ ਹਨ। ਬੀਤੀ 11 ਮਈ ਨੂੰ ਉਹ ਅਤੇ ਉਸ ਦੀ ਭੈਣ ਕੰਮ ਤੋਂ ਘਰ ਵਾਪਸ ਆ ਰਹੀਆਂ ਸਨ ਤਾਂ ਰਾਤ 8 ਵਜੇ ਜਦੋਂ ਉਹ ਮੇਨ ਬਾਜ਼ਾਰ ਤੋਂ ਲੰਘ ਰਹੀਆਂ ਸਨ ਤਾਂ ਗੁਰਦੁਆਰਾ ਸਿੰਘ ਸਭਾ ਨੇੜੇ ਪਿੱਛਿਓ ਚਿੱਟੀ ਕਮੀਜ਼ ਪਾਏ ਹੋਏ ਇਕ ਨੌਜਵਾਨ ਚਿੱਟੇ ਰੰਗ ਦੀ ਸਕੂਟਰੀ 'ਤੇ ਸਵਾਰ ਹੋ ਕੇ ਆਇਆ ਅਤੇ ਮੇਰੇ ਹੱਥ 'ਚ ਫੜਿਆ ਮੇਰਾ ਅਤੇ ਮੇਰੀ ਭੈਣ ਦਾ ਮੋਬਾਇਲ ਫੋਨ ਖੋਹ ਲਿਆ।
ਜਦੋਂ ਅਸੀਂ ਰੋਲਾ ਪਾਇਆ ਤਾਂ ਬਾਜ਼ਾਰ 'ਚ ਮੌਕੇ 'ਤੇ ਮੌਜੂਦ ਲੋਕਾਂ ਨੇ ਚੋਰ ਨੂੰ ਫੜ ਲਿਆ। ਇਸ ਦੌਰਾਨ ਇਕ ਦੁਕਾਨਦਾਰ ਚੋਰ ਦੀ ਮਦਦ ਲਈ ਆ ਗਿਆ ਅਤੇ ਸਾਨੂੰ ਬੁਰਾ-ਭਲਾ ਕਹਿਣ ਲੱਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਦਿਨ ਪੁਲਸ ਸਟੇਸ਼ਨ ਬੁਲਾਇਆ ਗਿਆ, ਉਥੇ ਵੀ ਚੋਰ ਦੀ ਮਦਦ ਕਰ ਰਹੇ ਦੁਕਾਨਦਾਰ ਨੇ ਪੁਲਸ ਹੀ ਮੌਜੂਦਗੀ 'ਚ ਸਾਨੂੰ ਗਾਲ੍ਹਾਂ ਕੱਢੀਆ ਅਤੇ ਨਤੀਜਾ ਭੁਗਤਣ ਦੀਆਂ ਧਮਕੀਆਂ ਦਿੰਦਾ ਰਿਹਾ, ਜਿਸ ਦੇ ਚੱਲਦੇ ਡਰ ਦੇ ਮਾਰੇ ਉਨ੍ਹਾਂ ਦਾ ਘਰ 'ਚੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਪੀੜਤ ਨੇ ਦੱਸਿਆ ਕਿ ਘਟਨਾ ਦੇ ਸਮੇਂ ਨਾਲ ਵਾਲੀ ਇਕ ਦੁਕਾਨ 'ਤੇ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਵੀ ਪੁਲਸ ਨੂੰ ਦਿਖਾਈ, ਜਿਸ 'ਚ ਚੋਰ ਦਾ ਚਿਹਰਾ ਸਾਫ ਦਿਸ ਰਿਹਾ ਹੈ ਪਰ ਫਿਰ ਵੀ ਪੁਲਸ ਨੇ ਚੋਰ ਵਿਰੁੱਧ ਮਾਮਲਾ ਦਰਜ ਨਹੀਂ ਕੀਤਾ। ਪੀੜਤਾ ਨੇ ਮਨੁੱਖੀ ਅਧਿਕਾਰੀ ਕਮਿਸ਼ਨ ਨੂੰ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਮਾਮਲਾ ਦਰਜ ਕਰਨ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। 
ਕੀ ਕਹਿੰਦੇ ਹਨ ਐਸ. ਐਚ. ਓ.
ਸੰਪਰਕ ਕਰਨ 'ਤੇ ਐਸ. ਐਚ. ਓ. ਗੜ੍ਹਸ਼ੰਕਰ ਕੇਵਲ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਨੋਟਿਸ 'ਚ ਹੈ। ਜਿਹੜੇ ਸੀ. ਸੀ. ਟੀ. ਵੀ ਕੈਮਰੇ ਦੀ ਫੁਟੇਜ ਦੀ ਗੱਲ ਵੀਨਾ ਰਾਣੀ ਕਰ ਰਹੀ ਹੈ। ਉਹ ਤਸਵੀਰ ਕਥਿਤ ਚੌਰ ਦੀ ਤਸਵੀਰ ਨਾਲ ਮੇਲ ਨਹੀਂ ਖਾਂਦੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਪੀੜਤ ਪੱਖ ਨੂੰ ਇਨਸਾਫ ਜ਼ਰੂਰ ਮਿਲੇਗਾ।


Related News