ਆਜ਼ਾਦੀ ਦਿਵਸ ਮੌਕੇ ਵਿੱਤ ਮੰਤਰੀ ਇਸ ਬੱਚੇ ''ਤੇ ਹੋਏ ਦਿਆਲ, ਦਿੱਤਾ ਇਹ ਵੱਡਾ ਤੋਹਫਾ

08/17/2017 9:46:37 PM

ਮਾਨਸਾ (ਮਿੱਤਲ) — ਮਾਨਸਾ 'ਚ ਆਜ਼ਾਦੀ ਦਿਵਸ ਮੌਕੇ ਝੰਡਾ ਲਹਿਰਾਉਣ ਆਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੁਝ ਪਲ ਆਰਾਮ ਕਰਦੇ ਸਮੇਂ ਸਰਕਾਰੀ ਰੈਸਟ ਹਾਊਸ ਮਾਨਸਾ ਬੱਚਾ ਝੂਠੇ ਭਾਂਡੇ ਚੁੱਕਣ ਲਈ ਚਾਚੇ ਦੀ ਮਦਦ ਕਰ ਰਿਹਾ ਸੀ ਤਾਂ ਬਾਦਲ ਦਾ ਉਸ ਨੂੰ ਦੇਖ ਕੇ ਮਨ ਪਸੀਜ ਗਿਆ। ਉਨ੍ਹਾਂ ਨੇ ਭਰੇ ਮਨ ਦੇ ਨਾਲ ਝਟਪਟ ਕਹਿ ਦਿੱਤਾ ਕਿ ਬੱਚੇ ਤੇਰੀ ਪੜ੍ਹਨ ਲਿਖਣ ਦੀ ਉਮਰ ਹੈ। ਉਸ ਦੇ ਚਾਚੇ ਨੇ ਆਪਣੀ ਗਰੀਬੀ ਦਾ ਦੁੱਖ ਰੋਇਆ ਤਾਂ ਬਾਦਲ ਨੇ ਬੱਚੇ ਨੂੰ ਮੁਫਤ ਪੜ੍ਹਾਈ ਦਾ ਤੋਹਫਾ ਦਿੱਤਾ।
ਉਮਰ ਭਰ ਦੇ ਲਈ ਪੜ੍ਹਾਈ ਦੀ ਮੁਫਤ
ਜਾਣਕਾਰੀ ਦੇ ਅਨੁਸਾਰ ਮੰਡੀ ਬੋਰਡ ਦੇ ਰੈਸਟ ਹਾਊਸ 'ਚ ਪਹੁੰਚੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਥੇ ਕੰਮ ਕਰਦੇ ਨਰੇਸ਼ ਕੁਮਾਰ ਦੇ ਤੀਜੇ ਜਮਾਤ 'ਚ ਪੜ੍ਹਦੇ ਭਤੀਜੇ ਹੁਸਨਪ੍ਰੀਤ ਪੁੱਤਰ ਸੁਰੇਸ਼ ਕੁਮਾਰ ਨਿਵਾਸੀ ਵਾਰਡ ਨੰਬਰ 15 ਮਾਨਸਾ ਦੀ ਪੜ੍ਹਾਈ ਦਾ ਖਰਚ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਬੱਚਾ ਜਿਥੋਂ ਤਕ ਪੜੇਗਾ ਉਹ ਆਪਣੇ ਕੋਲੋਂ ਇਹ ਖਰਚ ਦੇਣਗੇ। ਇਸ ਮੌਕੇ 'ਤੇ ਉਨ੍ਹਾਂ ਨੇ ਇਕ ਨਿਜੀ ਸਕੂਲ ਨੂੰ ਇਹ ਬੱਚਾ ਦਾਖਲ ਕਰਨ ਦੀ ਸਿਫਾਰਿਸ਼ ਕੀਤੀ।
ਪਰਿਵਾਰਕ ਮੈਂਬਰਾਂ ਨੇ ਵਿੱਤ ਮੰਤਰੀ ਦਾ ਕੀਤਾ ਧੰਨਵਾਦ
ਮਿਲੇਨਿਯਮ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਰਪਿਤ ਚੌਧਰੀ ਨੇ ਕਿਹਾ ਕਿ ਵਿੱਤ ਮੰਤਰੀ ਵਲੋਂ ਉਕਤ ਬੱਚੇ ਨੂੰ ਮੁਫਤ ਪੜ੍ਹਾਈ ਦੇਣ ਦਾ ਐਲਾਨ ਕੀਤਾ ਗਿਆ ਹੈ। ਸਕੂਲ ਨੇ ਬੱਚੇ ਦਾ ਦਾਖਲਾ ਲੈ ਲਿਆ ਹੈ ਤੇ ਉਸ ਦੀ ਪੜ੍ਹਾਈ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਲਈ ਪਰਿਵਾਰ ਕੋਲੋਂ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ। ਨਰੇਸ਼ ਕੁਮਾਰ ਤੇ ਉਸ ਦੇ ਪਰਿਵਾਰ ਨੇ ਇਸ ਲਈ ਵਿੱਤ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ, ਡੀ. ਆਈ. ਜੀ. ਅਸ਼ੀਸ਼ ਚੌਧਰੀ, ਡੀ. ਸੀ. ਧਰਮਪਾਲ ਗੁਪਤਾ ਐੱਸ. ਐੱਸ. ਪੀ. ਪਰਮਵੀਰ ਸਿੰਘ ਪਰਮਾਰ, ਕੁਲਦੀਪ ਸਿੰਘ ਬਰਾੜ, ਐੱਸ. ਡੀ. ਐੱਮ. ਲਤੀਫ ਅਹਿਮਦ, ਸਾਬਕਾ ਵਿਧਾਇਕ ਮੰਗਤ ਰਾਇ ਬਾਂਸਲ ਮੰਜੂ ਬਾਂਸਲ, ਮਨਜੀਤ ਸਿੰਘ ਝਲਬੂਟੀ ਆਦਿ ਹਾਜ਼ਰ ਸਨ।


Related News