ਤੇਜ਼ ਰਫਤਾਰ ਕਾਰ ਦੁਕਾਨ ਨਾਲ ਟਕਰਾਈ ਇਕ ਦੀ ਮੌਤ, 3  ਜ਼ਖਮੀ

10/20/2017 6:20:17 PM

ਬਨੂੰੜ (ਗੁਰਪਾਲ) - ਦਿਵਾਲੀ ਦੀ ਰਾਤ ਬਨੂੰੜ ਬੈਰੀਅਰ ਦੇ ਨੇੜੇ ਇਕ ਤੇਜ਼ ਰਫਤਾਰ ਕਾਰ ਦੇ ਦੁਕਾਨ ਨਾਲ ਟਕਰਾ ਜਾਣ ਕਾਰਨ ਕਾਰ 'ਚ ਸਵਾਰ ਚਾਰ ਦੋਸਤਾਂ 'ਚੋਂ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਤੇ 3 ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਅਨੁਸਾਰ ਬੀਤੀ ਰਾਤ 11 ਵਜੇ ਇਕ ਕਾਰ 'ਚ ਸਵਾਰ ਹੋ ਕੇ ਚਾਰ ਨੌਜਵਾਨ ਦੋਸਤ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਜਾ ਰਹੇ ਸਨ ਜਦੋਂ ਉਹ ਬਨੂੰੜ ਬੈਰੀਅਰ ਨਜ਼ਦੀਕ ਪਹੁੰਚੇ ਤਾਂ ਕਾਰ ਤੇਜ਼ ਰਫ਼ਤਾਰ ਹੋਣ ਕਾਰਨ ਸੜਕ ਕੰਢੇ ਸਥਿਤ ਇਕ ਦੁਕਾਨ ਨਾਲ ਟਕਰਾ ਗਈ। ਇਹ ਟੱਕਰ ਇੰਨੀ ਭਿਆਨ ਸੀ ਕਿ ਹਾਦਸੇ 'ਚ ਕਾਰ ਚਕਨਾਚੂਰ ਹੋ ਗਈ ਤੇ ਦੁਕਾਨ ਦਾ ਸ਼ਟਰ ਤੇ ਅਗਲਾ ਹਿੱਸਾ ਡਿੱਗ ਗਿਆ। ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਗਈ ਤੇ ਬਾਕੀ ਤਿੰਨ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਚੰਡੀਗੜ੍ਹ ਦੇ 32 ਸੈਕਟਰ 'ਚ ਸਥਿਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੰਪਰਕ ਕਰਨ 'ਤੇ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਤਨਵਰ ਰੰਜਨ ਤੇ ਜ਼ਖਮੀ ਨੌਜਵਾਨ ਅੰਕੁਨ, ਲਕਸ਼ਮੀ ਨਰਾਇਣ ਤੇ ਕਾਨਨ ਕੁਮਾਰ ਵਾਸੀ ਦਿੱਲੀ ਵਜੋਂ ਹੋਈ। ਇਹ ਚਾਰੇ ਨੌਜਵਾਨ ਦੋਸਤ ਸਨ ਤੇ ਹਿਮਾਚਲ ਪ੍ਰਦੇਸ਼ ਮੰਦਰ 'ਚ ਮੱਥਾ ਟੇਕਣ ਜਾ ਰਹੇ ਸਨ


Related News