ਸ਼ਹਿਰ 'ਚੋਂ ਕੁੜੇ ਦੇ ਢੰਪ ਹੋਣਗੇ ਖਤਮ

12/12/2017 5:06:35 PM

ਬੁਢਲਾਡਾ (ਬਾਂਸਲ) - ਸਥਾਨਕ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸ਼ਹਿਰ ਵਿਚਲੇ ਕੁੜੇ ਦੇ ਢੰਪ ਖਤਮ ਕਰ ਦਿੱਤੇ ਜਾਣਗੇ, ਜਿਸ ਦੀ ਸ਼ੁਰੂਆਤ ਕਰਦਿਆਂ ਨਵੇਂ ਕਾਰਜ ਸਾਧਕ ਅਫਸਰ ਰਵੀ ਕੁਮਾਰ ਜਿੰਦਲ ਨੇ ਸ਼ਹਿਰ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ 50 ਸਾਲਾਂ ਤੋਂ ਚੱਲ ਰਿਹਾ ਰੇਲਵੇ ਰੋਡ ਤੇ ਕੁੜੇ ਦੇ ਢੰਪ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ 'ਤੇ ਕਿਸੇ ਵੀ ਖੇਤਰ 'ਚ ਕੂੜੇ ਦਾ ਢੰਪ ਨਹੀਂ ਲੱਗਣ ਦਿੱਤਾ ਜਾਵੇਗਾ। ਸਮੇਂ ਸਿਰ ਸਫਾਈ ਸੇਵਕ ਨਿਰਧਾਰਤ ਥਾਵਾਂ 'ਤੇ ਘਰਾਂ 'ਚੋਂ ਕੂੜਾ ਚੁੱਕ ਕੇ ਟਰਾਲੀ 'ਚ ਪਾਉਣਗੇ, ਜਿਸ ਦਾ ਸਮਾਂ ਸਾਰਣੀ ਨਿਰਧਾਰਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ 'ਚ ਅਧੂਰੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਣ ਲਈ ਦਾ ਵੀ ਉਪਰਾਲਾ ਕੀਤਾ ਜਾ ਰਿਹਾ ਹੈ। ਉਨ੍ਹਾ ਨਗਰ ਕੌਸਲ ਦੇ ਮੁਲਾਜਮਾਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ਤੇ ਹੱਲ ਕਰਨ।


Related News