ਮਲੇਰਕੋਟਲਾ 'ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਈਦ-ਉਲ-ਫਿਤਰ ਦੀ ਵਧਾਈ

06/26/2017 10:46:14 AM

ਮਲੇਰਕੋਟਲਾ —  ਈਦ-ਉਲ-ਫਿਤਰ ਦੇ ਮੁਕਦਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਆਪਣੇ ਸਮੂਹ ਮੰਤਰੀ ਮੰਡਲ ਵਲੋਂ ਮੁਸਲਿਮ ਭਾਈਚਾਰੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਹਜ਼ਰਤ ਮੁਹਮੰਦ ਸਾਹਿਬ ਨਾ ਹੁੰਦੇ ਤਾਂ ਦੁਨੀਆਂ 'ਚ ਮਾਵਾਂ ਤਾਂ ਬੇਸ਼ੱਕ ਹੁੰਦੀਆਂ ਪਰ ਉਨ੍ਹਾਂ ਦਾ ਇਹਤਰਾਮ ਨਹੀਂ ਹੋਣਾ ਸੀ, ਰਿਸ਼ਤਿਆਂ ਦਾ ਮਾਣ ਨਾ ਹੁੰਦਾ ਤੇ ਕਾਨੂੰਨ 'ਤੇ ਕਿਸੇ ਨੂੰ ਵਿਸ਼ਵਾਸ ਨਾ ਹੁੰਦਾ। ਨਾਲ ਹੀ ਉਨ੍ਹਾਂ ਇਕ ਸ਼ਾਇਰ ਦੀ ਗਲ ਦੁਹਰਾਉਂਦੇ ਹੋਏ ਕਿਹਾ ਕਿ ਮੈਂ ਰੱਬ ਨੂੰ ਇਸ ਲਈ ਰੱਬ ਮੰਨਦਾ ਹਾਂ ਕਿਉਂਕਿ ਹਜ਼ਰਤ ਮੁਹੰਮਦ ਉਸ ਨੂੰ ਰੱਬ ਮੰਨਦੇ ਹਨ। ਉਨ੍ਹਾਂ ਕਿਹਾ ਇਸ ਤਿਉਹਾਰ ਨੂੰ ਸਾਂਝ ਦੀ ਭਾਵਨਾ ਨਾਲ ਮਨਾਉਣ ਦਾ ਸੱਦਾ ਦਿੱਤਾ।


Related News