ਭਰਾਤੀ ਕਿਸਾਨ ਯੂਨੀਅਨ ਡਕੌਦਾ ਨੇ ਗਰੀਬ ਕਿਸਾਨ ਦੀ ਜਮੀਨ ਦੀ ਨਿਲਾਮੀ ਰੋਕੀ

12/11/2017 5:14:11 PM

ਬੁਢਲਾਡਾ (ਬਾਂਸਲ) : ਭਾਰਤੀ ਕਿਸਾਨ ਯੂਨੀਅਨ ਡਕੌਦਾ ਵੱਲੋਂ ਪਿੰਡ ਬਰ੍ਹੇ ਦੇ ਇਕ ਗਰੀਬ ਕਿਸਾਨ ਦੀ ਜਮੀਨ ਦੀ ਨਿਲਾਮੀ ਰੋਕੀ ਗਈ। ਯੂਨੀਅਨ ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਇਸ ਜਮੀਨ ਦੀ ਨਿਲਾਮੀ ਬੁਢਲਾਡਾ ਮੰਡੀ ਦੇ ਆੜਤੀਏ ਵੱਲੋਂ 6 ਲੱਖ 6 ਹਜ਼ਾਰ 9 ਸੌ 85 ਰੁਪਏ ਕਰਵਾਈ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਬੋਲੀ ਦੇਣ ਆਏ ਆੜਤੀਏ ਨੂੰ ਵੇਖ ਕੇ ਸਰਕਾਰ ਅਤੇ ਆੜਤੀਏ ਖਿਲਾਫ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨੂੰ ਵੇਖ ਕੇ ਨਿਲਾਮੀ ਦੀ ਬੋਲੀ ਦੇਣ ਲਈ ਆੜਤੀਆ ਨੇ ਕਿਸਾਨ ਜੱਥੇਬੰਦੀ ਦਾ ਭਰਵਾ ਇੱਕਠ ਵੇਖ ਕੇ ਆਪਣੀ ਗੱਡੀ ਤਹਿਸੀਲ 'ਚ ਹੀ ਛੱਡ ਕੇ ਬਿਨਾਂ ਬੋਲੀ ਦਿੱਤੇ ਵਾਪਸ ਚਲਾ ਗਿਆ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਵੱਲੋ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜੇ ਮੁਆਫ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਸਰੇ ਪਾਸੇ ਆੜਤੀਆ ਅਤੇ ਬੈਕਾਂ ਵੱਲੋਂ ਕਰਜੇ ਦੇ ਸਤਾਏ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਹਰ ਰੋਜ ਆੜਤੀਆਂ ਅਤੇ ਬੈਕਾਂ ਵੱਲੋਂ ਕਿਸਾਨਾਂ ਦੀਆਂ ਜਮੀਨਾਂ ਦੀਆਂ ਨਿਲਾਮੀਆਂ ਲਿਆਦੀਆਂ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਜੱਥੇਬੰਦੀ ਵੱਲੋਂ ਕਿਸੇ ਵੀ ਕਿਸਾਨ ਦੀ ਜਮੀਨ ਦੀ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ ਭਾਵੇਂ ਜੱਥੇਬੰਦੀ ਨੂੰ ਕਿੰਨੀਆਂ ਵੀ ਕੁਰਬਾਨੀਆਂ ਕਿਉ ਨਾ ਦੇਣੀਆਂ ਪੈ ਜਾਣ।


Related News