ਲੁਧਿਆਣਾ ''ਚ ਦਿਨ-ਦਿਹਾੜੇ ਨੌਜਵਾਨਾਂ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਪਿਓ ਨੇ ਚਲਾਈਆਂ ਗੋਲੀਆਂ

08/17/2017 2:36:06 PM

ਲੁਧਿਆਣਾ : ਸ਼ਹਿਰ ਦੇ ਜਨਤਾ ਨਗਰ 'ਚ ਵੀਰਵਾਰ ਨੂੰ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਉਸ ਸਮੇਂ ਹੋਇਆ, ਜਦੋਂ ਕੁਝ ਬਦਮਾਸ਼ਾਂ ਨੇ 2 ਨੌਜਵਾਨਾਂ ਨੂੰ ਘੇਰ ਕੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਨੌਜਵਾਵਾਂ ਨੂੰ ਬਚਾਉਣ ਆਏ ਪਿਓ ਨੇ ਹਵਾ 'ਚ ਫਾਇਰ ਕਰਕੇ ਉਨ੍ਹਾਂ ਨੂੰ ਬਚਾਇਆ ਅਤੇ ਹਸਪਤਾਲ ਭਰਤੀ ਕਰਾਇਆ। ਜਾਣਕਾਰੀ ਮੁਤਾਬਕ ਹਮਲੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਨੌਜਵਾਨਾਂ ਦੇ ਪਿਤਾ ਸਤਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਬੇਟੇ ਅਮਨਦੀਪ ਦਾ ਫੋਨ ਆਇਆ ਕਿ ਕੁਝ ਲੋਕ ਉਨ੍ਹਾਂ ਨਾਲ ਕੁੱਟਮਾਰ ਕਰ ਰਹੇ ਹਨ। ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਦੇਖਿਆ ਕਿ ਕੁਝ ਬਾਡੀ ਬਿਲਡਰ ਗੁੰਡਿਆਂ ਨੇ ਉਨ੍ਹਾਂ ਦੋ ਦੋਹਾਂ ਬੇਟਿਆਂ ਨੂੰ ਘੇਰਿਆ ਹੋਇਆ ਸੀ ਅਤੇ ਤੇਜ਼ ਹਥਿਆਰਾਂ ਨਾਲ ਉਨ੍ਹਾ 'ਤੇ ਵਾਰ ਕਰ ਰਹੇ ਸਨ। ਸਤਿੰਦਰ ਨੂੰ ਦੇਖਦੇ ਹੀ ਜਦੋਂ ਇਹ ਗੁੰਡੇ ਉਨ੍ਹਾਂ ਵੱਲ ਵਧੇ ਤਾਂ ਉਨ੍ਹਾਂ ਨੇ ਆਪਣੇ ਅਤੇ ਬੇਟਿਆਂ ਦਾ ਬਚਾਅ ਕਰਨ ਲਈ ਹਵਾ 'ਚ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਗੁੰਡੇ ਭੱਜ ਗਏ। ਫਿਰ ਸਤਿੰਦਰ ਨੇ ਖੁਦ ਹੀ ਬੇਟਿਆਂ ਨੂੰ ਹਸਪਤਾਲ ਭਰਤੀ ਕਰਾਇਆ ਅਤੇ ਇਸ ਘਟਨਾ ਦੀ ਸੂਚਨ ਪੁਲਸ ਨੂੰ ਦਿੱਤੀ। ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਹਮਲਾਵਰਾਂ ਦਾ ਸਬੰਧ ਇਕ ਸਾਬਕਾ ਅਕਾਲੀ ਕੌਂਸਲਰ ਨਾਲ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 


Related News