ਚੋਰੀ ਦੇ ਮੋਟਰਸਾਈਕਲਾਂ ਸਮੇਤ 3 'ਤੇ ਕੇਸ ਦਰਜ

08/16/2017 4:31:11 PM


ਭਿੱਖੀਵਿੰਡ/ਖਾਲੜਾ(ਸੁਖਚੈਨ/ਅਮਨ) - ਭਿੱਖੀਵਿੰਡ ਪੁਲਸ ਨੇ ਮੋਟਰਸਾਈਕਲ ਚੋਰੀ ਕਰਕੇ ਵੇਚਣ ਵਾਲੇ 3 ਵਿਅਕਤੀਆਂ ਨੂੰ ਮੌਕੇ 'ਤੇ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਪਰ ਉਨ੍ਹਾਂ 'ਚੋਂ ਇਕ ਵਿਅਕਤੀ ਭੱਜਣ 'ਚ ਕਾਮਯਾਬ ਹੋ ਗਿਆ।
    ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਭਿੱਖੀਵਿੰਡ ਦੇ ਐਸ. ਐਚ. ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਚੋਕੀ ਕੱਚਾ ਪੱਕਾ ਦੇ ਇੰਨਚਾਰਜ ਪ੍ਰਭਜੀਤ ਸਿੰਘ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ 3 ਵਿਅਕਤੀ ਜੋ ਮੋਟਰਸਾਈਕਲ ਚੋਰੀ ਕਰਕੇ ਵੇਚਦੇ ਹਨ, ਅੱਜ ਵੀ ਉਨ੍ਹਾਂ ਕੋਲ ਇਕ ਚੋਰੀ ਦਾ ਮੋਟਰਸਾਈਕਲ ਹੈ ਜੋਂ ਵੇਚਣ ਲਈ ਭਿੱਖੀਵਿੰਡ ਆ ਰਹੇ ਹਨ ਅਤੇ ਇੰਨਚਾਰਜ ਸਮੇਤ ਪੁਲਸ ਪਾਰਟੀ ਨੇ ਕੱਚਾ ਪੱਕਾ ਵਿਖੇ ਨਾਕੇਬੰਦੀ ਕਰਕੇ ਆਉਣ ਜਾਣ ਵਾਲੇ ਵਿਅਕਤੀਆਂ ਨੂੰ ਚੈਕ ਕਰਨਾ ਸ਼ੁਰੂ ਕੀਤਾ। ਅਚਾਨਕ ਇਕ ਮੋਟਰਸਾਈਕਲ 'ਤੇ ਤਿੰਨ ਨੌਜਵਾਨ ਆ ਰਹੇ ਸਨ ਜਿੰਨਾਂ ਨੂੰ ਰੋਕਿਆ ਤਾਂ ਉਹ ਮੋਟਰਸਾਈਕਲ ਸੁੱਟ ਕੇ ਭੱਜਣ ਲੱਗੇ ਸਨ ਕਿ ਪੁਲਸ ਪਾਰਟੀ ਨੇ ਤਿੰਨਾਂ 'ਚੋਂ ਦੋ ਵਿਅਕਤੀਆਂ ਨੂੰ ਮੌਕੇ 'ਤੇ ਕਾਬੂ ਕਰਕੇ ਪੁਛਗਿੱਛ ਸ਼ੁਰੂ ਕਰ ਦਿੱਤੀ। ਉਕਤ ਦੋਸ਼ੀਆਂ ਨੇ ਕਬੂਲ ਕੀਤਾ ਹੈ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ। ਦੋਸ਼ੀਆ ਦੀ ਪਛਾਣ ਮਨਜੀਤ ਸਿੰਘ ਪੁੱਤਰ ਸੂਰਤਾ ਸਿੰਘ, ਰੋਸ਼ਨ ਸਿੰਘ ਸਿੰਘ ਪੁੱਤਰ ਸੇਮ ਸਿੰਘ ਦੇ ਨਾਮ ਤੋਂ ਹੋਈ ਹੈ। ਭੱਜਣ 'ਚ ਕਾਮਯਾਬ ਹੋਏ ਸ਼ਰਨਜੀਤ ਸਿੰਘ ਖਿਲਾਫ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਕੇ ਕੇਸ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕੀਤੀ ਗਈ ਹੈ।


Related News