23ਵਾਂ ਕਬੱਡੀ ਕੱਪ ਸ਼ੁਰੂ

12/09/2017 2:52:10 AM

ਮੋਹਾਲੀ (ਨਿਆਮੀਆਂ)— ਪੇਂਡੂ ਸਪੋਰਟਸ ਐਂਡ ਵੈੱਲਫੇਅਰ ਕਲੱਬ ਪਿੰਡ ਕੁੰਬੜਾ ਤੇ ਪਿੰਡ ਮੋਹਾਲੀ ਵਲੋਂ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਤੇ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਦੀ ਸਰਪ੍ਰਸਤੀ ਹੇਠ ਸਵ. ਰਣਜੀਤ ਸਿੰਘ ਘੋਲਾ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੂੰ ਸਮਰਪਿਤ 23ਵਾਂ ਦੋ ਦਿਨਾ ਸ਼ਾਨਦਾਰ ਕਬੱਡੀ ਕੱਪ ਅੱਜ ਦੁਸਹਿਰਾ ਗਰਾਊਂਡ ਫੇਜ਼-8 ਮੋਹਾਲੀ ਵਿਖੇ ਸ਼ੁਰੂ ਹੋ ਗਿਆ। 
ਕਲੱਬ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ਵਾਲੇ ਤੇ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਕੀਤਾ। ਇਸ ਮੌਕੇ ਕਲੱਬ ਦੇ ਚੇਅਰਮੈਨ ਸੁਰਜੀਤ ਸਿੰਘ ਸਰਪੰਚ, ਖਜ਼ਾਨਚੀ ਬਲਜੀਤ ਸਿੰਘ ਵਕੀਲ, ਸੀ. ਮੀਤ ਪ੍ਰਧਾਨ ਜਸਵੀਰ ਸਿੰਘ ਜੱਸਾ, ਮਨਜੀਤ ਸਿੰਘ ਮਾਵੀ, ਕੁਲਦੀਪ ਸਿੰਘ, ਮੀਤ ਪ੍ਰਧਾਨ ਇੰਜ. ਕੁਲਭੂਸ਼ਨ ਸ਼ਰਮਾ, ਕਮਲਜੀਤ ਸਿੰਘ, ਜਗਦੀਸ਼ ਸਿੰਘ, ਜਨਰਲ ਸਕੱਤਰ ਨਛੱਤਰ ਸਿੰਘ, ਗੁਰਦੀਪ ਸਿੰਘ, ਹਰਬਿੰਦਰ ਸਿੰਘ, ਜੁਆਇੰਟ ਸਕੱਤਰ ਤੇਜਿੰਦਰ ਸਿੰਘ, ਬਲਵਿੰਦਰ ਸਿੰਘ ਜ਼ੈਲਦਾਰ, ਸੁਖਪ੍ਰੀਤ ਸੈਣੀ, ਆਡੀਟਰ ਦਵਿੰਦਰ ਸਿੰਘ, ਜੱਸਾ ਸਿੰਘ ਬੁੜੈਲ, ਬਲਜੀਤ ਸਿੰਘ, ਪ੍ਰੈੱਸ ਸਕੱਤਰ ਪਰਮਦੀਪ ਸਿੰਘ ਬੈਦਵਾਣ, ਜਸਪਾਲ ਸਿੰਘ ਸਰਪੰਚ ਤੇ ਪ੍ਰਚਾਰ ਸਕੱਤਰ ਅਵਤਾਰ ਸਿੰਘ ਬੈਦਵਾਣ ਵੀ ਮੌਜੂਦ ਸਨ।


Related News