ਵਿਜ ਨੇ ਫਿਰ ਬੋਲੇ ਕੌੜ੍ਹੇ ਬੋਲ, ਮਹਾਤਮਾ ਗਾਂਧੀ ''ਤੇ ਬਣੇ ਗੀਤ ਨੂੰ ਦੱਸਿਆ ਸ਼ਹੀਦਾਂ ਦਾ ਅਪਮਾਨ

11/18/2017 4:19:04 PM

ਅੰਬਾਲਾ — ਹਮੇਸ਼ਾਂ ਤੋਂ ਵਿਵਾਦਾਂ 'ਚ ਰਹਿਣ ਵਾਲੇ ਹਰਿਆਣਾ ਦੇ ਕੈਬਿਨਟ ਮੰਤਰੀ ਅਨਿਲ ਵਿਜ ਨੇ ਇਕ ਵਾਰ ਫਿਰ ਵੱਡਾ ਵਿਵਾਦਤ ਬਿਆਨ ਦਿੱਤਾ ਹੈ। ਇਸ ਵਾਰ ਵਿਜ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ 'ਤੇ ਗਾਏ ਗੀਤ 'ਤੇ ਵਿਵਾਦਤ ਟਿੱਪਣੀ ਕਰ ਕੇ ਨਵੇਂ ਵਿਵਾਦ ਨੂੰ ਜਨਮ ਦਿੱਤਾ ਹੈ। ਵਿਜ ਅੰਬਾਲਾ ਛਾਉਣੀ 'ਚ 18 ਕਰੋੜ ਦੀ ਲਾਗਤ ਨਾਲ ਬਣਣ ਵਾਲੇ ਸੁਭਾਸ਼ ਪਾਰਕ ਦੀ ਮੁਰੰਮਤ ਦੇ ਲਈ ਨੀਂਹ ਪੱਥਰ ਰੱਖਣ ਲਈ ਆਏ ਸਨ, ਜਿਥੇ ਉਨ੍ਹਾਂ ਨੇ ਇਹ ਗੱਲ ਕਹੀ।
ਮਹਾਤਮਾ ਗਾਂਧੀ 'ਤੇ ' ਲੇ ਦੀ ਹਮੇਂ ਆਜ਼ਾਦੀ ਬਿਨ੍ਹਾ ਖਡਗ ਬਿਨ੍ਹਾਂ ਢਾਲ , ਸਾਬਰਮਤੀ ਕੇ ਸੰਤ ਤੁਨੇ ਕਰ ਦੀਆ ਕਮਾਲ' ਗੀਤ ਗਾਇਆ ਹੈ। ਜਿਸ 'ਤੇ ਵਿਜ ਨੇ ਕਿਹਾ ਕਿ ਇਹ ਗੀਤ ਦੇਸ਼ ਦੇ ਲਈ ਸ਼ਹੀਦ ਹੋਏ ਸ਼ਹੀਦਾਂ ਦਾ ਅਪਮਾਨ ਹੈ। ਇਹ ਗੀਤ ਇਤਿਹਾਸ ਦੇ ਅਨੁਕੂਲ ਨਹੀਂ ਹੈ। ਲੋਕਾਂ ਨੂੰ ਇਹ ਗੀਤ ਸੁਣਾ ਕੇ ਗੁੰਮਰਾਹ ਕੀਤਾ ਜਾਂਦਾ ਹੈ ਕਿਉਂਕਿ ਦੇਸ਼ ਦੀ ਅਜ਼ਾਦੀ ਲਈ ਬਹੁਤ ਸਾਰੇ ਲੋਕਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਸਨ।
ਵਿਜ ਨੇ ਕਿਹਾ ਕਿ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸੁਭਾਸ਼ ਚੰਦਰ ਬੋਸ ਦੀਆਂ ਕੁਰਬਾਨੀਆਂ ਨੂੰ ਕਿਉਂ ਭੁਲਾ ਕੇ ਇਹ ਕਿਹਾ ਜਾਂਦਾ ਹੈ ਕਿ ਸਾਨੂੰ ਆਜ਼ਾਦੀ ਬਿਨ੍ਹਾਂ ਖਡਗ ਅਤੇ ਬਿਨ੍ਹਾਂ ਢਾਲ ਦੇ ਮਿਲੀ ਹੈ। ਦੇਸ਼ ਦੀ ਆਜ਼ਾਦੀ 'ਚ ਉਨ੍ਹਾਂ ਦਾ ਵੀ ਯੋਗਦਾਨ ਹੈ।


Related News