ਅਮਰੀਕਾ ਨੇ ਹਿਜ਼ਬੁਲ ਮੁਜ਼ਾਹਿਦੀਨ ਸਮੂਹ ਨੂੰ ਅੱਤਵਾਦੀ ਸੰਗਠਨ ਐਲਾਨਿਆ

08/16/2017 11:12:58 PM

ਨਵੀਂ ਦਿੱਲੀ/ ਅਮਰੀਕਾ— ਅਮਰੀਕੀ ਵਿਦੇਸ਼ ਵਿਭਾਗ ਨੇ ਕਸ਼ਮੀਰੀ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ (ਐੱਚ. ਐੱਮ.)ਦੇ ਸਰਗਨਾ ਸੈਯਦ ਸਲਾਹੁਦੀਨ ਨੂੰ ਵਿਸ਼ੇਸ਼ ਤੌਰ 'ਤੇ ਨਾਮਿਤ ਗਲੋਬਲ ਅੱਤਵਾਦੀ (ਐਸ. ਡੀ. ਜੀ. ਟੀ.) ਐਲਾਨ ਕਰ ਦਿੱਤਾ ਹੈ।
ਦੱਸ ਦਈਏ ਕਿ ਐੱਚ. ਐੱਮ. ਕਸ਼ਮੀਰ 'ਚ ਕੰਮ ਕਰ ਰਹੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਅੱਤਵਾਦੀ ਗਰੁੱਪਾਂ 'ਚੋਂ ਇਕ ਹੈ। ਹਿਜ਼ਬੁਲ ਮੁਜ਼ਾਹਿਦੀਨ ਦੀ ਅਗਵਾਈ ਸਪੈਸ਼ਲ ਤੌਰ 'ਤੇ ਮਨੋਨੀਤ ਗਲੋਬਲ ਅੱਤਵਾਦੀ ਮੁਹਮੰਦ ਯੂਸਫ ਸ਼ਾਹ ਵਲੋਂ ਕੀਤੀ ਜਾਂਦੀ ਹੈ, ਜਿਸ ਨੂੰ ਸਈਦ ਸਲਾਹੁਦੀਨ ਵੀ ਕਿਹਾ ਜਾਂਦਾ ਹੈ। ਹਿਜ਼ਬੁਲ ਮੁਜਾਹਿਦੀਨ ਨੇ ਜੰਮੂ ਅਤੇ ਕਸ਼ਮੀਰ 'ਚ ਅਪ੍ਰੈਲ 2014 'ਚ ਹੋਏ ਵਿਸਫੋਟਕ ਹਮਲਿਆਂ ਸਮੇਤ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ, ਜਿਸ ਦੌਰਾਨ 17 ਲੋਕ ਜ਼ਖਮੀ ਹੋਏ ਸਨ।


Related News