ਪ੍ਰਧਾਨ ਮੰਤਰੀ ਮੋਦੀ ਅਗਲੇ ਮਹੀਨੇ ਕਰਨਗੇ ਚੀਨ ਦਾ ਦੌਰਾ

08/18/2017 7:03:49 PM

ਨਵੀਂ ਦਿੱਲੀ— ਭਾਰਤ ਅਤੇ ਚੀਨ 'ਚ ਪਿਛਲੇ ਕਾਫੀ ਦਿਨਾਂ ਤੋਂ ਜਾਰੀ ਤਨਾਅ 'ਚ ਸ਼ੁੱਕਰਵਾਰ ਨੂੰ ਇਹ ਖਬਰ ਆਈ ਹੈ ਕਿ ਪੀ.ਐੱਮ ਮੋਦੀ ਚੀਨ ਦੌਰੇ 'ਤੇ ਜਾਣ ਵਾਲੇ ਹਨ ਅਤੇ ਪ੍ਰਾਪਤ ਜਾਣਕਾਰੀ ਮੁਤਾਬਕ ਪੀ.ਐੱਮ. ਚੀਨ 'ਚ ਬ੍ਰਿਕਸ ਦੇਸ਼ਾਂ ਦੇ ਸੰਮੇਲਨ 'ਚ ਸ਼ਾਮਲ ਹੋਣ ਲਈ ਸਤੰਬਰ 'ਚ ਚੀਨ ਜਾਣ ਵਾਲੇ ਹਨ। ਇਸ ਸੰਮੇਲਨ ਦੀ ਸ਼ੁਰੂਆਤ ਮਹੀਨੇ ਦੇ ਪਹਿਲੇ ਹਫ਼ਤੇ ਤਕ ਹੋ ਸਕਦੀ ਹੈ। ਦੱਸ ਦਇਏ ਕਿ ਅਜੇ ਪਿਛਲੇ ਦਿਨੀਂ ਹੀ ਚੀਨੀ ਮੀਡੀਆ ਨੇ ਡੋਕਲਾਮ ਵਿਵਾਦ ਨੂੰ ਲੈ ਕੇ ਸਾਫ ਤੌਰ 'ਤੇ ਮੌਜੂਦ ਮੋਦੀ ਸਰਕਾਰ ਨੂੰ ਦੱਸ ਚੁੱਕੀ ਹੈ। ਚੀਨੀ ਮੀਡੀਆ ਵਲੋਂ ਇੱਥੇ ਤਕ ਦਾਅਵਾ ਕੀਤਾ ਗਿਆ ਹੈ ਕਿ ਮਾਮਲੇ 'ਤੇ ਜਿਸ ਤਰ੍ਹਾਂ ਵਿਵਾਦ ਵੱਧ ਰਿਹਾ ਹੈ ਉਸ ਨਾਲ ਤਾਂ ਯੁੱਧ ਵਰਗੇ ਵਰਗੇ ਹਾਲਾਤ ਵੀ ਦੇਖੇ ਜਾ ਸਕਦੇ ਹਨ। ਹਾਲਾਂਕਿ ਚੀਨ ਦੇ ਰਵੱਇਏ ਨੂੰ ਦੇਖਦੇ ਹੋਏ ਭਾਰਤ ਵੀ ਜਾਪਾਨ ਨਾਲ ਖੜ੍ਹਾ ਹੈ। ਜਦਕਿ ਭਾਰਤ ਅਤੇ ਚੀਨ 'ਚ ਇਸ ਮਾਮਲੇ 'ਤੇ ਗੱਲ-ਬਾਤ ਵੀ ਚੱਲ ਰਹੀ ਹੈ। ਡੋਕਲਾਮ ਮੁੱਦੇ 'ਤੇ ਚੀਨ ਦਾ ਮੰਨਣਾ ਹੈ ਕਿ ਚੀਨ ਅਤੇ ਭੂਟਾਨ ਵਿਚਾਲੇ ਭਾਰਤ ਬੇਵਜ੍ਹਾ ਦੀ ਗੱਲ ਕਰ ਰਿਹਾ ਹੈ ਪਰ ਸ਼ਿੰਜੋ ਆਬੇ ਨੇ ਬਿਆਨ ਤੋਂ ਚੀਨ ਦੀ ਚਾਲਬਾਜ਼ੀ ਦੀ ਵੀ ਪੋਲ ਖੁੱਲਦੀ ਦਿਖ ਰਹੀ ਹੈ। ਮੀਡੀਆ ਮੁਤਾਬਕ ਭਾਰਤ 'ਚ ਜਾਪਾਨ ਦੇ ਰਾਜਦੂਤ ਕੇਨਜੀ ਰਿਹਾਮਾਤਸੂ ਨੇ ਕਿਹਾ ਕਿ ਡੋਕਲਾਮ ਭੂਟਾਨ ਅਤੇ ਚੀਨ 'ਚ ਵਿਵਾਦਿਤ ਖੇਤਰ ਹੈ ਅਤੇ ਦੋਵੇਂ ਦੇਸ਼ ਗੱਲਬਾਤ ਕਰ ਰਹੇ ਹਨ।


Related News