ਸੈਂਕੜੇ ਪੁਲਸ ਕਰਮਚਾਰੀਆਂ ਨੇ ਨਸ਼ੇ ਖਿਲਾਫ ਕੱਢੀ ਬਾਈਕ ਰੈਲੀ

10/09/2017 5:09:24 PM

ਦੇਹਰਾਦੂਨ— ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਨੂੰ ਲੈ ਕੇ ਉਤਰਾਖੰਡ ਪੁਲਸ ਦੇ ਸੈਂਕੜੇ ਕਰਮਚਾਰੀਆਂ ਨੇ ਇਕ ਬਾਈਕ 'ਤੇ ਸਵਾਰ ਹੋ ਕੇ ਰੋਡ ਸ਼ੋਅ ਕੱਢਿਆ। ਸੂਤਰਾਂ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਦੇਹਰਾਦੂਨ 'ਚ ਨਸ਼ੇ ਦੀ ਵਧ ਰਹੀ ਖਪਤ ਨੂੰ ਲੈ ਕੇ ਪੁਲਸ ਚਿੰਤਿਤ ਹੈ, ਕਿਉਂਕਿ ਕਾਰੋਬਾਰੀ ਸਕੂਲ-ਕਾਲਜ ਦੇ ਵਿਦਿਆਰਥੀ-ਵਿਦਿਆਰਥਣ ਹੀ ਇਸ ਦੀ ਜਕੜ 'ਚ ਆ ਰਹੇ ਹਨ। 
ਪੁਲਸ ਨੇ ਨਸ਼ੇ ਦੇ ਕਾਰੋਬਾਰੀਆਂ ਨੂੰ ਕਾਬੂ ਕੀਤਾ ਸੀ ਜੋ ਸਕੂਲੀ ਵਿਦਿਆਰਥੀਆਂ ਨੂੰ ਚਰਸ, ਨਸ਼ੀਲੇ ਟੀਕੇ ਵੇਚਿਆ ਕਰਦੇ ਸਨ। ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ਵਧੇ ਹਨ। ਐਤਵਾਰ ਨੂੰ ਆਵਾਜਾਈ ਪੁਲਸ ਨੇ ਪੁਲਸ ਦੇ ਅਧਿਕਾਰੀਆਂ ਦੇ ਨਿਰਦੇਸ਼ 'ਤੇ ਨਗਰ 'ਚ ਬਾਈਕ ਰੈਲੀ ਕੱਢੀ। ਰੈਲੀ ਨੋ ਟੂ ਡਰੱਗਸ, ਯਸ ਟੂ ਲਾਈਫ ਦੇ ਵਿਸ਼ੇ 'ਤੇ ਕੱਢੀ ਗਈ। ਜਿਸ 'ਚ ਲੋਕਾਂ ਨੂੰ ਨਸ਼ੇ ਦੇ ਗਲਤ ਪ੍ਰਭਾਵ ਅਤੇ ਉਸ ਤੋਂ ਹੋਣ ਵਾਲੇ ਨੁਕਸਾਨ ਦੇ ਬਾਰੇ 'ਚ ਦੱਸਿਆ ਗਿਆ।


Related News