ਪੁਲਸ ਤੇ ਸੀ.ਆਰ.ਪੀ.ਐਫ. ਵਲੋਂ ਲਸ਼ਕਰ-ਏ-ਤਾਇਬਾ ਅੱਤਵਾਦੀ ਗ੍ਰਿਫਤਾਰ

12/09/2017 8:47:36 PM

ਸ਼੍ਰੀਨਗਰ (ਏਜੰਸੀ)- ਹੰਦਵਾੜਾ ਵਿਚ ਸੀ.ਆਰ.ਪੀ.ਐਫ. ਅਤੇ ਪੁਲਸ ਵਲੋਂ ਚਲਾਏ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਇਕ ਲਸ਼ਕਰ-ਏ-ਤਾਇਬਾ ਦਾ ਅੱਤਵਾਦੀ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਇਕ ਏ.ਕੇ.56 ਰਾਈਫਲ, 2 ਮੈਗਜ਼ੀਨ, 25 ਜ਼ਿੰਦਾ ਕਾਰਤੂਸ ਅਤੇ ਇਕ ਤਾਰ ਕਟਰ ਵੀ ਬਰਾਮਦ ਕੀਤਾ ਗਿਆ ਹੈ। ਇਸ ਅੱਤਵਾਦੀ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਕਿਹੜੀ ਵਾਰਦਾਤ ਨੂੰ ਅਂਜਾਮ ਦੇਣ ਆਇਆ ਸੀ।ਤੁਹਾਨੂੰ ਦੱਸ ਦਈਏ ਕਿ ਬੀਤੀ 1 ਦਸੰਬਰ ਨੂੰ ਸੁਰੱਖਿਆ ਫੋਰਸਾਂ ਨੇ ਜੰਮੂ-ਕਸ਼ਮੀਰ ਦੇ ਹੰਦਵਾੜਾ ਵਿਚ ਇਕ ਸਾਂਝੀ ਮੁਹਿੰਮ ਦੌਰਾਨ ਲਸ਼ਕਰ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਸੀ। ਅੱਤਵਾਦੀ ਦੇ ਦੋ ਟਿਕਾਣਿਆਂ ਦਾ ਪਰਦਾਫਾਸ਼ ਕਰਕੇ ਵੱਡੀ ਗਿਣਤੀ ਵਿਚ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਹੋਇਆ ਸੀ।
ਜ਼ਿਕਰਯੋਗ ਹੈ ਕਿ ਕਸ਼ਮੀਰ ਵਿਚ ਸੁਰੱਖਿਆ ਫੋਰਸਾਂ ਦਾ ਅੱਤਵਾਦੀਆਂ ਦੇ ਸਫਾਏ ਦੀ ਮੁਹਿੰਮ ਆਪ੍ਰੇਸ਼ਨ ਆਲ ਆਊਟ ਜਾਰੀ ਹੈ। ਇਸ ਕ੍ਰਮ ਵਿਚ ਵੀਰਵਾਰ ਨੂੰ ਚਾਰ ਅੱਤਵਾਦੀ ਮਾਰ ਦਿੱਤੇ ਗਏ ਸਨ। ਤਿੰਨ ਅੱਤਵਾਦੀ ਬਡਗਾਮ ਵਿਚ ਇਕ ਸੋਪੋਰ ਵਿਚ ਮਾਰਿਆ ਗਿਆ। ਇਸ ਦੇ ਨਾਲ ਹੀ ਇਸ ਸਾਲ ਵਾਦੀ ਵਿਚ ਸੁਰੱਖਿਆ ਫੋਰਸਾਂ ਹਥੋਂ ਮਰਨ ਵਾਲਿਆਂ ਦੀ ਗਿਣਤੀ 200 ਤੋਂ ਪਾਰ ਹੋ ਗਈ ਹੈ।


Related News