ਪੀ.ਐਮ ਮੋਦੀ ਦੀ ਕੇਦਾਰਨਾਥ ਪੂਜਾ, 5 ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

10/21/2017 11:09:18 AM

ਦੇਹਰਾਦੂਨ— ਪ੍ਰਧਾਨਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਪੁੱਜ ਗਏ ਹਨ। ਕੇਦਾਰਨਾਥ ਮੰਦਰ 'ਚ ਪੀ.ਐਮ ਮੋਦੀ ਨੇ ਪੂਜਾ ਕੀਤੀ ਹੈ। ਕੇਦਾਰਪੁਰੀ 'ਚ ਮੁੜ ਨਿਰਮਾਣ ਦੇ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨਗੇ। ਮੋਦੀ ਦੀ ਯਾਤਰਾ ਦੇ ਬਾਅਦ 21 ਅਕਤੂਬਰ ਨੂੰ ਹਿਮਾਲਿਆ ਮੰਦਰ ਸਰਦੀਆਂ ਦੇ ਲਈ ਬੰਦ ਹੋ ਜਾਵੇਗਾ। ਪ੍ਰਧਾਨਮੰਤਰੀ ਕੇਦਾਰਪੁਰੀ 'ਚ ਕਈ ਮੁੜ ਨਿਰਮਾਣ ਪਰਿਯੋਜਨਾਵਾਂ ਦੀ ਨੀਂਹ ਰੱਖਣਗੇ, ਜਿਸ 'ਚ ਆਦਿ ਗੁਰੂ ਸ਼ੰਕਰਾਚਾਰੀਆ ਦੀ ਸਮਾਧੀ ਦੀ ਨੀਂਹ 'ਚ ਸ਼ਾਮਲ ਹੋਣਗੇ ਜੋ 2013 'ਚ ਆਏ ਹੜ੍ਹ ਨਾਲ ਤਬਾਹ ਹੋ ਗਿਆ ਸੀ। ਉਤਰਾਖੰਡ 'ਚ ਰੁਦਰਪ੍ਰਯਾਗ ਜਿਲ਼ੇ ਦੇ ਉਚ ਹਿਮਾਲਿਆ ਖੇਤਰ 'ਚ ਸਥਿਤ ਕੇਦਾਰਨਾਥ ਧਾਮ ਪੁੱਜ ਕੇ ਭਗਵਾਨ ਸ਼ਿਵ ਦੀ ਪੂਰਾ ਕਰਨ ਦੇ ਬਾਅਦ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨਮੰਤਰੀ ਨੇ ਕਿਹਾ ਕਿ ਕੇਦਾਰਨਾਥ ਸ਼ਾਨਦਾਰ,ਆਕਰਸ਼ਣ ਅਤੇ ਪ੍ਰੇਰਨਾ ਦਾ ਸਥਾਨ ਬਣੇਗਾ। ਮੋਦੀ ਨੇ ਕਿਹਾ ਕਿ ਇਸ ਕੰਮ ਦੇ ਲਈ ਦੇਸ਼ ਧਨ ਦੀ ਕਮੀ ਨਹੀਂ ਰੱਖੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਇਸ 'ਚ ਖਰਚ ਹੋਵੇਗਾ। ਜਿਸ ਤਰ੍ਹਾਂ ਹੀ ਮੁੜ ਨਿਰਮਾਣ ਹੋਣਾ ਹੈ, ਉਸ ਤਰ੍ਹਾਂ ਹੀ ਮੁੜ ਨਿਰਮਾਣ ਲਈ ਦੇਸ਼ ਧਨ ਦੀ ਕਮੀ ਨਹੀਂ ਰੱਖੇਗਾ। ਮੈਂ ਦੇਸ਼ ਦੀਆਂ ਸਰਕਾਰਾਂ ਨੂੰ ਵੀ ਇਸ 'ਚ ਸਾਥ ਦੇਣ ਲਈ ਸੱਦਾ ਦਵਾਗਾਂ। ਸੀ.ਐਸ.ਆਰ ਤਹਿਤ ਮੈਂ ਉਦਯੋਗ ਅਤੇ ਵਪਾਰ ਜਗਤ ਦੇ ਲੋਕਾਂ ਨੂੰ ਵੀ ਇਸ 'ਚ ਸਹਿਯੋਗ ਦੇਣ ਦਾ ਸੱਦਾ ਦਵਾਗਾਂ। ਇਸ ਸੰੰਬੰਧ 'ਚ ਉਨ੍ਹਾਂ ਜੇ.ਐਸ.ਡਬਲਿਊ ਦਾ ਸ਼ੁਕਰਗੁਜ਼ਾਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਸ਼ੁਰੂਆਤੀ ਕੰਮ ਲਈ ਜ਼ਿੰਮੇਵਾਰੀ ਚੁੱਕੀ ਹੈ।

- ਪੁਜਾਰੀਆਂ ਨੂੰ ਮਿਲਣਗੇ ਤਿੰਨ ਮੰਜ਼ਲਾਂ ਮਕਾਨ।
- ਕੇਦਾਰਨਾਥ ਮੰਦਰ ਦਾ ਮਾਰਗ ਚੌੜਾ ਕਰਨਗੇ।
- ਮੰਦਾਕਿਨੀ ਅਤੇ ਸਰਸਵਤੀ ਨਦੀ ਦੇ ਸੰਗਮ 'ਤੇ ਘਾਟ ਬਣੇਗਾ।
- ਨਵੀਂ ਊਰਜਾ ਲੈ ਕੇ 2022 'ਚ ਨਿਊ ਇੰਡੀਆ ਦੇ ਟੀਚੇ ਨੂੰ ਅੱਗੇ ਵਧਾਉਣਗੇ।
- 2013 'ਚ ਜਦੋਂ ਇੱਥੇ 'ਤੇ ਆਫਤ ਆਈ ਸੀ, ਉਦੋਂ ਮੈਂ ਗੁਜਰਾਤ ਦਾ ਮੁੱਖਮੰਤਰੀ ਸੀ ਅਤੇ ਇੱਥੋਂ ਦੇ ਮੁੜ ਨਿਰਮਾਣ ਕਰਨ ਦੀ ਅਪੀਲ ਕੀਤੀ ਸੀ। ਇੱਥੋਂ ਦੇ ਮੁੱਖਮੰਤਰੀ ਨੇ ਬੈਠਕ 'ਚ ਹਾਂ ਕਰ ਦਿੱਤੀ ਸੀ ਪਰ ਥੌੜੀ ਦੇਰ 'ਚ ਦਿੱਨੀ ਦੀ ਰਾਜਨੀਤੀ 'ਚ ਤੂਫਾਨ ਆ ਗਿਆ ਸੀ ਅਤੇ ਦਿੱਲੀ ਦੇ ਦਬਾਅ ਕਾਰਨ ਉਤਰਾਖੰਡ ਸਰਕਾਰ ਨੇ ਗੁਜਰਾਤ ਦੀ ਮਦਦ ਲੈਣ ਤੋਂ ਮਨਾਂ ਕਰ ਦਿੱਤਾ।
ਪ੍ਰਧਾਨਮੰਤਰੀ ਦੀ ਯਾਤਰਾ ਅਤੇ ਦੀਵਾਲੀ ਨੂੰ ਮੱਦੇਨਜ਼ਰ 'ਚ ਰੱਖਦੇ ਹੋਏ ਮੰਦਰਾਂ ਨੂੰ ਫੁੱਲਾਂ ਅਤੇ ਲਾਈਟਾਂ ਨਾਲ ਸਜਾਇਆ ਗਿਆ ਹੈ ਅਤੇ ਤਿਉਹਾਰ ਮਨਾਉਣ ਲਈ ਕਈ ਪੁਜ਼ਾਰੀਆਂ ਨੇ ਘਰ ਨਾ ਜਾਣ ਦਾ ਫੈਸਲਾ ਕੀਤਾ ਹੈ। ਇਸੀ ਸਾਲ ਮਈ 'ਚ ਮੰਦਰ ਦੇ ਦਰਵਾਜ਼ੇ ਖੁਲ੍ਹਣ ਦੇ ਸ਼ੱਭ ਮੌਕੇ 'ਤੇ ਵੀ ਪੀ.ਐਮ ਮੋਦੀ ਨੇ ਮੰਦਰ 'ਚ ਪੂਜਾ ਕੀਤੀ ਸੀ। ਦੱਸ ਦਈਏ ਕਿ 2013 'ਚ ਕੁਦਰਤੀ ਆਫਤ ਕੇਦਾਰਨਾਥ ਧਾਮ ਨੂੰ ਬਹੁਤ ਨੁਕਸਾਨ ਪੁੱਜਾ ਸੀ। ਉਤਰਾਖੰਡ ਦਾ ਕੇਦਾਰਨਾਥ ਧਾਮ, ਭਾਰਤ ਦੇ ਚਾਰ ਸਭ ਤੋਂ ਅਹਿਮ ਧਾਮਾਂ 'ਚੋਂ ਇਕ ਹੈ। ਇਸ ਆਫਤ 'ਚ ਕਰੀਬ 4500 ਤੋਂ ਜ਼ਿਆਦਾ ਲੋਕ ਮਾਰੇ ਗਏ ਸੀ।


Related News