ਜੁਨੈਦ ਦੇ ਪਿੰਡ ਬੱਲਭਗੜ੍ਹ ''ਚ ਨਹੀਂ ਮਨਾਈ ਜਾਵੇਗੀ ਈਦ, ਕਾਲੀ ਪੱਟੀ ਬੰਨ੍ਹ ਕੇ ਪੜਣਗੇ ਈਦ ਦੀ ਨਮਾਜ਼

06/25/2017 5:22:45 PM

ਬਲਭਗੜ੍ਹ— ਭੀੜ ਵਲੋਂ ਕੁੱਟਮਾਰ ਕਰਕੇ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਦੇ ਵਿਰੋਧ 'ਚ ਵੱਖ-ਵੱਖ ਸੰਗਠਨਾਂ ਅਤੇ ਸਮਾਜਿਕ ਕਾਰਕੁੰਨਾਂ ਨੇ ਕਾਲੀ ਪੱਟੀ ਬੰਨ੍ਹ ਕੇ ਈਦ ਦੀ ਨਮਾਜ਼ ਪੜ੍ਹਣ ਦਾ ਸੱਦਾ ਦਿੱਤਾ ਹੈ। ਹਰਿਆਣਾ 'ਚ ਬੀਤੇ ਵੀਰਵਾਰ ਨੂੰ ਟ੍ਰੇਨ 'ਚ ਈਦ ਦੀ ਖਰੀਦੋਫਰੋਖਤ ਕਰਨ ਜਾ ਰਹੇ ਇਕ ਨੌਜਵਾਨ ਨਾਲ ਕੁੱਟਮਾਰ ਕਰਕੇ ਕਤਲ ਕਰਨ, ਉਸੇ ਦਿਨ ਪੱਛਮੀ ਬੰਗਾਲ 'ਚ ਕਥਿਤ ਤੌਰ 'ਤੇ ਗਾਂ ਦੀ ਚੋਰੀ ਦੇ ਦੋਸ਼ 'ਚ ਤਿੰਨ ਲੋਕਾਂ ਦਾ ਕਤਲ, ਹਾਲ ਹੀ 'ਚ ਜੰਮੂ-ਕਸ਼ਮੀਰ 'ਚ ਪੁਲਸ ਅਫਸਰ ਅਯੂਬ ਪੰਡਿਤ ਨੂੰ ਕਤਲ ਕਰਨ, ਇਸ ਤੋਂ ਪਹਿਲਾਂ ਰਾਜਸਥਾਨ ਦੇ ਅਲਵਰ 'ਚ ਭੀੜ ਵਲੋਂ ਪਹਿਲੂ ਖਾਂ ਨੂੰ ਕਤਲ ਕਰਨ, ਦਾਦਰੀ 'ਚ ਅਖਲਾਕ ਕਤਲ ਕਾਂਡ ਆਦਿ ਮਾਮਲਿਆਂ ਦਾ ਵਿਰੋਧ ਜਤਾਉਣ ਲਈ ਸੋਸ਼ਲ ਮੀਡੀਆ 'ਤੇ ਵੀ ਇਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ 'ਚ ਮੁਸਲਮਾਨਾਂ ਨੂੰ ਈਦ ਮੌਕੇ ਕਾਲੀ ਪੱਟੀ ਬੰਨ੍ਹ ਕੇ ਨਮਾਜ਼ ਪੜ੍ਹਣ ਨੂੰ ਕਿਹਾ ਗਿਆ ਹੈ। 

PunjabKesari
ਮਸਜਿਦ ਐਜੂਕੇਸ਼ਨ ਐਂਡ ਇੰਪਾਵਰਮੈਂਟ ਮਿਸ਼ਨ (ਮੀਮ) ਦੇ ਉੱਤਰ-ਪ੍ਰਦੇਸ਼ ਸਕੱਤਰ ਅਬਦੁਲ ਹੰਨਾਨ ਨੇ ਅੱਜ ਦੱਸਿਆ ਕਿ ਉਨ੍ਹਾਂ ਦੇ ਸੰਗਠਨ ਨੇ ਦੇਸ਼ ਦੀਆਂ ਹੋਰ ਮਸਜਿਦਾਂ ਦੇ ਇਮਾਮਾਂ ਨੂੰ ਫੋਨ ਕਰਕੇ ਕਿਹਾ ਹੈ ਕਿ ਉਹ ਮੁਸਲਮਾਨਾਂ ਨੂੰ ਈਦ ਦੀ ਨਮਾਜ਼ ਪੜ੍ਹਦੇ ਹੋਏ ਬਾਂਹ 'ਤੇ ਕਾਲੀ ਪੱਟੀ ਬੰਨ੍ਹਣ ਨੂੰ ਕਹਿਣ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਮੁਹਿੰਮ 'ਚ ਲਖਨਊ ਸਥਿਤ ਪ੍ਰਮੁੱਖ ਇਸਲਾਮੀ ਟ੍ਰੇਨਿੰਗ ਸੰਸਥਾਨ ਨਦਵਤੁਲ ਉਲਮਾ ਨੇ ਵੀ ਸਹਿਯੋਗ ਦਾ ਭਰੋਸਾ ਦਿੱਤਾ ਹੈ। ਹੰਨਾਨ ਨੇ ਦੱਸਿਆ ਕਿ ਉਨ੍ਹਾਂ ਦੇ ਸੰਗਠਨ ਨਾਲ ਜੁੜੇ ਲੋਕ ਇਸ ਸੰਦੇਸ਼ ਨੂੰ ਦੂਰ-ਦੂਰ ਫੈਲਾਅ ਰਹੇ ਹਨ। ਕੋਸ਼ਿਸ਼ ਹੈ ਕਿ ਇਸ ਵਿਰੋਧ ਨੂੰ ਵੱਡੇ ਪੱਧਰ 'ਤੇ ਸਰਕਾਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਭੀੜ ਹੱਥੋਂ ਮੌਤਾਂ ਦਾ ਸਿਲਸਿਲਾ ਰੋਕਿਆ ਜਾ ਸਕੇ। ਇਸ ਸਿਲਸਿਲੇ 'ਚ ਫੇਸਬੁੱਕ 'ਤੇ ਮੁਹਿੰਮ ਚਲਾ ਰਹੇ ਸ਼ਾਇਰ ਇਮਰਾਨ ਪ੍ਰਤਾਪਗੜ੍ਹੀ ਨੇ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਘਟਨਾਵਾਂ ਦੇ ਵਿਰੋਧ 'ਚ ਕਾਲੀ ਪੱਟੀ ਬੰਨ੍ਹ ਕੇ ਈਦ ਦੀ ਨਮਾਜ਼ ਪੜ੍ਹਣ ਅਤੇ ਆਪਣੀ ਤਸਵੀਰ ਖਿੱਚ ਕੇ ਫੇਸਬੁੱਕ 'ਤੇ ਅਪਲੋਡ ਕਰਨ।


Related News