ਦੇਸ਼ ਭਰ ''ਚ ਅੱਜ ਮਨਾਈ ਜਾ ਰਹੀ ਹੈ ਈਦ, ਸਵੇਰੇ-ਸਵੇਰੇ ਪੜ੍ਹੀ ਗਈ ਨਮਾਜ

06/26/2017 10:58:27 AM

ਸ਼੍ਰੀਨਗਰ—ਪੂਰੇ ਦੇਸ਼ 'ਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸ਼੍ਰੀਨਗਰ ਦੀ ਮਸਜਿਦ 'ਚ ਸਵੇਰ ਦੀ ਨਮਾਜ ਪੜ੍ਹੀ ਗਈ, ਜਿਸ ਦੇ ਬਾਅਦ ਲੋਕਾਂ ਨੇ ਇਕ-ਦੂਜੇ ਨੂੰ ਗਲੇ ਮਿਲ ਕੇ ਮੁਬਾਰਕਬਾਦ ਦਿੱਤੀ। ਮੁਸਲਮਾਨ ਈ-ਉੱਲ-ਫਿਤਰ ਦੇ ਦਿਨ 30 ਦਿਨਾਂ ਦੇ ਬਾਅਦ ਪਹਿਲੀ ਵਾਰ ਦਿਨ 'ਚ ਖਾਣਾ ਖਾਂਦੇ ਹਨ ਅਤੇ ਅੱਲਾਹ ਦਾ ਧੰਨਵਾਦ ਕਰਦੇ ਹਨ, ਕਿਉਂਕਿ ਅੱਲਾਹ ਨੇ ਹੀ ਮਹੀਨੇ ਭਰ ਉਨ੍ਹਾਂ ਨੂੰ ਰੋਜ਼ੇ ਰੱਖਣ ਦੀ ਸ਼ਕਤੀ ਦਿੱਤੀ ਹੈ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਦ-ਉੱਲ-ਫਿਤਰ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਾਮਨਾ ਕੀਤੀ ਹੈ ਕਿ ਇਹ ਸ਼ੁੱਭ ਦਿਨ ਸਾਡੇ ਸਮਾਜ 'ਚ ਸ਼ਾਂਤੀ ਅਤੇ ਭਾਈਚਾਰੇ ਦੀ ਭਾਵਨਾ ਨੂੰ ਅੱਗੇ ਵਧਾਏਗਾ।


ਦੇਸ਼ ਦੇ ਹੋਰ ਸੂਬਿਆਂ 'ਚ ਵੀ ਈਦ ਦਾ ਜਸ਼ਨ ਦੇਖਣ ਨੂੰ ਮਿਲਿਆ। ਦੇਸ਼ 'ਚ ਈਦ ਦਿੱਲੀ ਦੀ ਜਾਮਾ ਮਸਜਿਦ, ਅਸਮ ਦੀ ਗੁਵਾਹਟੀ, ਯੂ.ਪੀ. ਦੇ ਅਲੀਗੜ੍ਹ, ਭੋਪਾਲ ਦੀ ਈਦਗਾਹ, ਮੁੰਬਈ ਦੀ ਮਾਹਿਮ ਦਰਗਾਹ, ਪਟਨਾ ਦੇ ਗਾਂਧੀ ਮੈਦਾਨ ਅਤੇ ਹੈਦਰਾਬਾਦ 'ਚ ਚਾਰਮੀਨਾਰ ਦੇ ਨੇੜੇ ਮੱਕਾ ਮਸਜਿਦ 'ਚ ਮਨਾਈ ਗਈ।

 

 


Related News