ਗ੍ਰੇਨੇਡ ਹਮਲੇ ''ਚ ਜ਼ਖਮੀ ਸੀ. ਆਰ. ਪੀ. ਐੱਫ. ਜਵਾਨ ਦੀ ਮੌਤ

08/17/2017 10:23:30 AM

ਸ਼੍ਰੀਨਗਰ— ਮੱਧ ਕਸ਼ਮੀਰ ਦੇ ਬੜਗਾਮ ਜ਼ਿਲੇ 'ਚ ਅੱਤਵਾਦੀਆਂ ਵੱਲੋਂ ਕੀਤੇ ਗ੍ਰੇਨੇਡ î'ਚ ਜ਼ਖਮੀ ਸੀ. ਆਰ. ਪੀ. ਐੈੱਫ. ਜਵਾਨ ਦੀ ਅੱਜ ਮੌਤ ਹੋ ਗਈ। ਅਧਿਕਾਰੀਆਂ ਨੇ ਕਿਹਾ ਹੈ ਕਿ ਕੰਸਟੇਬਲ ਰਿਆਜ ਅਹਿਮਦ ਦੀ ਅੱਜ ਦੁਪਹਿਰ ਨੂੰ ਐੈੱਸ. ਕੇ. ਆਈ. ਐੈੱਮ. ਐੈੱਸ. ਹਸਪਤਾਲ 'ਚ ਮੌਤ ਹੋ ਗਈ। 
ਦੱਸਣਾ ਚਾਹੁੰਦੇ ਹਾਂ ਕਿ 14 ਅਗਸਤ ਨੂੰ ਬੜਗਾਮ ਦੇ ਮਾਗਮ ਇਲਾਕੇ 'ਚ ਸੀ. ਆਰ. ਪੀ. ਐੈੱਫ. 'ਤੇ ਗ੍ਰੇਨੇਡ ਹਮਲੇ 'ਚ ਇਕ ਪੁਲਸ ਕਰਮਚਾਰੀ ਅਤੇ ਤਿੰਨ ਸੀ. ਆਰ. ਪੀ. ਐੈੱਫ. ਜਵਾਨ ਜ਼ਖਮੀ ਹੋ ਗਏ ਸਨ। ਹਮਲੇ ਦੀ ਲਸ਼ਕਰ ਨੇ ਜਿੰਮੇਵਾਰੀ ਲਈ ਸੀ।


Related News