ਬੇਔਲਾਦ ਯੋਗੀ ਤੇ ਮੋਦੀ ਨਹੀਂ ਸਮਝ ਸਕਦੇ ਬੱਚਿਆਂ ਦੀ ਮੌਤ ਦਾ ਦਰਦ : ਏਜ਼ਾਜ਼ ਖਾਨ

08/14/2017 9:20:51 AM

ਨਵੀਂ ਦਿੱਲੀ - ਗੋਰਖਪੁਰ 'ਚ ਬੱਚਿਆਂ ਦੀ ਮੌਤ ਮਗਰੋਂ ਗੁੱਸੇ 'ਚ ਆਏ ਬਾਲੀਵੁੱਡ ਐਕਟਰ ਏਜ਼ਾਜ਼ ਖਾਨ ਨੇ ਸੂਬੇ ਦੇ ਮੁੱਖ ਮੰਤਰੀ ਯੋਗੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਖੁੱਲ੍ਹ ਕੇ ਆਪਣੀ ਭੜਾਸ ਕੱਢੀ ਹੈ। ਉਨ੍ਹਾਂ ਨੇ ਤਿੱਖੇ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਔਲਾਦ ਨੂੰ ਗੁਆਉਣ ਦਾ ਦਰਦ ਸਿਰਫ ਔਲਾਦ ਵਾਲੇ ਹੀ ਸਮਝ ਸਕਦੇ ਹਨ। ਬੇਔਲਾਦ ਸੀ. ਐੱਮ. ਤੇ ਪੀ. ਐੱਮ. ਇਸ ਦਾ ਦਰਦ ਕੀ ਸਮਝਣਗੇ। ਏਜ਼ਾਜ਼ ਖਾਨ ਨੇ ਸੋਸ਼ਲ ਮੀਡੀਆ 'ਤੇ ਮੈਸੇਜ ਪੋਸਟ ਕਰ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।
ਏਜ਼ਾਜ਼ ਦਾ ਇਹ ਵੀਡੀਓ ਮੈਸੇਜ ਫੇਸਬੁੱਕ ਤੋਂ ਲੈ ਕੇ ਟਵਿਟਰ ਤਕ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਇਸ ਪੋਸਟ ਨੂੰ ਆਪਣੇ ਵਾਲ 'ਤੇ ਸ਼ੇਅਰ ਤੇ ਰੀ-ਟਵੀਟ ਵੀ ਕਰ ਰਹੇ ਹਨ। ਇਸ ਵੀਡੀਓ 'ਚ ਏਜ਼ਾਜ਼ ਕਹਿ ਰਹੇ ਹਨ, ''ਇਨ੍ਹਾਂ ਕੋਲ ਐੱਮ. ਐੱਲ. ਏ. ਖਰੀਦਣ ਲਈ ਕਰੋੜਾਂ ਰੁਪਏ ਹਨ ਪਰ ਹਸਪਤਾਲ 'ਚ ਆਕਸੀਜਨ ਸਿਲੰਡਰਾਂ ਦੀ ਪੇਮੈਂਟ ਲਈ ਲੱਗਭਗ 60 ਲੱਖ ਰੁਪਏ ਵੀ ਨਹੀਂ ਹਨ।''
ਅਭਿਨੇਤਰੀ ਸਵਰਾ ਭਾਸਕਰ ਨੇ ਸੂਬੇ ਦੇ ਸਿਹਤ ਮੰਤਰੀ ਕੋਲੋਂ ਮੰਗਿਆ ਅਸਤੀਫਾ
ਅਭਿਨੇਤਰੀ ਸਵਰਾ ਭਾਸਕਰ ਨੇ ਗੋਰਖਪੁਰ ਦੇ ਇਕ ਸਰਕਾਰੀ ਹਸਪਤਾਲ 'ਚ ਬੱਚਿਆਂ ਦੀ ਮੌਤ 'ਤੇ ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਸਿਧਾਰਥਨਾਥ ਕੋਲੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ। ਅਭਿਨੇਤਰੀ ਨੇ ਬੱਚਿਆਂ ਦੀ ਮੌਤ 'ਤੇ ਟਵਿੱਟਰ 'ਤੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਲਿਖਿਆ ਕਿ 'ਉੱਤਰ ਪ੍ਰਦੇਸ਼ ਦੇ ਸਿਹਤ ਮੰਤਰੀ ਸਿਧਾਰਥਨਾਥ ਸਿੰਘ ਕ੍ਰਿਪਾ ਕਰ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ।' ਉੱਥੇ ਹੀ ਦੂਜੇ ਟਵੀਟ 'ਚ ਉਸ ਨੇ ਲਿਖਿਆ ਕਿ 'ਗੋਰਖਪੁਰ 'ਚ ਬੱਚਿਆਂ ਦੀਆਂ ਮੌਤਾਂ ਦਾ ਮਾਮਲਾ ਮੁਆਫੀ ਲਾਇਕ ਨਹੀਂ ਹੈ।'


Related News