ਪਾਕਿ ਫੌਜ ਨੇ ਕੀਤਾ ਗੋਲੀਬੰਦੀ ਦਾ ਉਲੰਘਣ, 3 ਬੱਚੇ ਜ਼ਖਮੀ

10/15/2017 3:40:49 AM

ਪੁੰਛ (ਧਨੁਜ)— ਲਗਾਤਾਰ 3 ਦਿਨ ਤਕ ਪੁੰਛ ਸੈਕਟਰ ਵਿਚ ਗੋਲੀਬੰਦੀ ਦੀ ਉਲੰਘਣਾ ਕਰਦੇ ਹੋਏ ਪਾਕਿਸਤਾਨੀ ਫੌਜ ਨੇ ਸ਼ਨੀਵਾਰ ਮੇਂਢਰ ਤਹਿਸੀਲ ਦੇ ਬਾਲਾਕੋਟ ਸੈਕਟਰ ਵਿਚ ਗੋਲੀਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗ਼ੇ। ਸ਼ਨੀਵਾਰ ਸ਼ਾਮ ਲਗਭਗ 7 ਵਜੇ ਅਚਾਨਕ ਹੀ ਪਾਕਿ ਨੇ ਗੋਲੇ ਦਾਗ਼ਣੇ ਸ਼ੁਰੂ ਕੀਤੇ। ਭਾਰਤ ਦੇ 9 ਸਰਹੱਦੀ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਗੋਲਾਬਾਰੀ ਦੀ ਲਪੇਟ ਵਿਚ ਆ ਕੇ 3 ਬੱਚੇ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਕ 16 ਸਾਲਾ ਕੁੜੀ ਤਾਹਿਰ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।


Related News