ਪ੍ਰਧਾਨ ਮੰਤਰੀ ਦੇ ਸਵਾ ਘੰਟੇ ਦੇ ਪ੍ਰੋਗਰਾਮ ''ਤੇ 9 ਕਰੋੜ ਖਰਚ

06/27/2017 10:02:24 AM

ਨਵੀਂ ਦਿੱਲੀ— 6 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਸਾਹੇਬਗੰਜ 'ਚ ਗੰਗਾ ਨਦੀ 'ਤੇ ਮਲਟੀ ਮਾਡਲ ਟਰਮਿਨਲ ਦਾ ਉਦਘਾਟਨ ਕਰਨ ਲਈ ਝਾਰਖੰਡ ਗਏ ਸਨ। ਪ੍ਰਧਾਨ ਮੰਤਰੀ ਦੇ ਦੌਰੇ 'ਤੇ 9 ਕਰੋੜ ਰੁਪਏ ਖਰਚ ਕੀਤੇ ਗਏ ਸਨ। ਪ੍ਰਧਾਨ ਮੰਤਰੀ ਇਸ ਦੌਰਾਨ ਸਿਰਫ ਸਵਾ ਘੰਟਾ ਹੀ ਝਾਰਖੰਡ 'ਚ ਰੁਕੇ ਸਨ। ਯਾਨੀ ਪ੍ਰਧਾਨ ਮੰਤਰੀ ਦੇ ਝਾਰਖੰਡ ਦੌਰੇ 'ਤੇ ਪ੍ਰਤੀ ਸੈਕਿੰਡ ਖਰਚ ਕਰੀਬ 20 ਹਜ਼ਾਰ ਰੁਪਏ ਦਾ ਆਇਆ। ਇਹੀ ਨਹੀਂ ਇਸ ਦਾ ਬਿੱਲ ਵੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜ ਦਿੱਤਾ ਗਿਆ ਹੈ।
ਦੱਸਿਆ ਜਾਂਦਾ ਹੈ ਕਿ ਇਹ ਬਿੱਲ ਮਿਲਣ ਤੋਂ ਨਾਰਾਜ਼ ਪੀ.ਐੱਮ.ਓ. ਨੇ ਰਾਜ ਸਰਕਾਰ ਤੋਂ ਖਰਚ ਦੀ ਆਡਿਟ ਰਿਪੋਰਟ ਮੰਗੀ ਹੈ। ਰਾਜ ਸਰਕਾਰ ਨੇ ਜੋ ਬਿੱਲ ਭੇਜਿਆ ਹੈ, ਉਸ 'ਚ 44 ਲੱਖ ਰੁਪਏ ਦਾ ਖਰਚ ਭੋਜਨ ਦੀ ਵਿਵਸਥਾ 'ਤੇ ਦਿਖਾਇਆ ਗਿਆ ਹੈ। ਨਾਲ ਹੀ ਪ੍ਰਧਾਨ ਮੰਤਰੀ ਦੇ ਸਵਾਗਤ ਤੋਂ ਪਹਿਲਾਂ ਜ਼ਿਲਾ ਪ੍ਰਸ਼ਾਸਨ ਨੇ ਸ਼ਹਿਰ ਨੂੰ ਖੂਬਸੂਰਤ ਰੂਪ ਦੇਣ 'ਤੇ ਵੀ ਖਰਚ ਕੀਤਾ। ਪੀ.ਐੱਮ.ਓ. ਦਾ ਪੱਤਰ ਮਿਲਣ ਤੋਂ ਬਾਅਦ ਰਾਜ ਸਰਕਾਰ ਨੇ ਸਾਹੇਬਗੰਜ ਜ਼ਿਲਾ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਉਸ ਦੀ ਆਡਿਟ ਰਿਪੋਰਟ ਮੰਗੀ ਹੈ।


Related News