ਪਾਕਿ ਫੌਜ ਦੇ ਮੋਰਟਾਰ ਨਾਲ ਜ਼ਖਮੀ 4 ਸਾਲ ਦੀ ਮਾਸੂਮ ਲੜ ਰਹੀ ਹੈ ਜ਼ਿੰਦਗੀ ਦੀ ਜੰਗ

10/18/2017 5:15:35 AM

ਸ਼੍ਰੀਨਗਰ— ਪਾਕਿਸਤਾਨ ਵੱਲੋਂ ਸਰਹੱਦ 'ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਹੁਣ ਉਹ ਨਾ ਸਿਰਫ ਭਾਰਤੀ ਫੌਜ ਦੀਆਂ ਚੌਂਕੀਆਂ ਨੂੰ ਸਗੋਂ ਸਰਹੱਦ 'ਤੇ ਰਹਿਣ ਵਾਲੇ ਮਾਸੂਮ ਬੱਚਿਆਂ ਤੇ ਔਰਤਾਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। ਪਾਕਿਸਤਾਨੀ ਫੌਜ ਜੰਮੂ ਕਸ਼ਮੀਰ ਦੇ ਪੁੰਝ ਸੈਕਟਰ 'ਚ ਰਿਹਾਇਸ਼ੀ ਇਲਾਕਿਆਂ 'ਚ ਗੋਲੇ ਤੇ ਮੋਰਟਾਰ ਦਾਗ ਰਹੀ ਹੈ। ਪਾਕਿਸਤਾਨੀ ਫੌਜ ਵੱਲੋਂ ਦਾਗੇ ਜਾਣ ਵਾਲੇ ਮੋਰਟਾਰ ਨਾਲ ਕਈ ਮਾਸੂਮ ਬੱਚਿਆਂ ਦੀ ਮੌਤ ਹੋ ਰਹੀ ਹੈ ਤੇ ਕਈ ਜ਼ਖਮੀ ਹੋ ਰਹੇ ਹਨ।
ਜੰਮੂ ਦੇ ਪੁੰਝ ਦੇ ਸਰਹੱਦੀ ਦਿਗਵਾਰ ਪਿੰਡ ਦੀ 4 ਸਾਲਾਂ ਰਾਬੀਆ ਕੌਸਰ ਪਿਛਲੇ 2 ਹਫਤੇ ਤੋਂ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਪਾਕਿਸਤਾਨੀ ਫੌਜ ਵੱਲੋਂ ਦਾਗੇ ਗਏ ਮੋਰਟਾਰ 'ਚ ਜ਼ਖਮੀ ਹੋਈ ਇਹ ਮਾਸੂਮ ਬੱਚੀ ਜੰਮੂ ਦੇ ਗਵਰਨਰ ਮੈਡਿਕਲ ਕਾਲਜ ਤੇ ਹਸਪਤਾਲ ਦੇ ਸਰਜਰੀ ਵਾਰਡ-ਚਾਰ 'ਚ ਦਾਖਲ ਹਨ। ਰਾਬੀਆ ਕੌਸਰ ਅਤੇ ਉਸ ਦੀ 4 ਭੈਣਾਂ ਤੇ ਮਾਂ ਘਰ 'ਚ ਸੋ ਰਹੀਆਂ ਸਨ ਉਦੋਂ ਹੀ ਪਾਕਿਸਤਾਨੀ ਫੌਜ ਵੱਲੋਂ ਦਾਗੇ ਗਏ ਮੋਰਟਾਰ ਸ਼ੈਲ ਉਨ੍ਹਾਂ ਦੇ ਘਰ 'ਚ ਆ ਡਿੱਗੇ। ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ।
ਹਸਪਤਾਲ ਦੇ ਸਰਜਰੀ ਵਿਭਾਗ ਦੇ ਪ੍ਰਮੁੱਖ ਡਾ ਨਸੀਬ ਡਿਗਰਾ ਨੇ ਦੱਸਿਆ ਕਿ ਰਬੀਆ ਦੀ ਇਨਟੈਸਟਿਨ ਫੈਲ ਗਈ ਹੈ ਤੇ ਉਸ 'ਚ ਇਨਫੈਕਸ਼ਨ ਹੋ ਗਿਆ। ਫਿਲਹਾਲ ਵੱਡੀ ਇਨਟੈਸਟਿਨ ਨੂੰ ਬਾਹਰ ਕੱਡਿਆ ਗਿਆ ਹੈ ਤੇ 6 ਦਿਨ ਬਾਅਦ ਮੁੜ ਢਿੱਡ 'ਚ ਪਾ ਦਿੱਤਾ ਜਾਵੇਗਾ। ਫੌਜ ਤੇ ਸੁਰੱਖਿਆ ਏਜੰਸੀ ਦਾ ਮੰਨਣਾ ਹੈ ਕਿ ਪਾਕਿਸਤਾਨੀ ਫੌਜ ਜਾਣ-ਬੁੱਝ ਕੇ ਬੱਚਿਆਂ ਤੇ ਔਰਤਾਂ ਨੂੰ ਮੋਰਟਾਰ ਨਾਲ ਨਿਸ਼ਾਨਾ ਬਣਾ ਰਹੀ ਹੈ ਤਾਂ ਜੋ ਲੋਕਾਂ 'ਚ ਡਰ ਫੈਲਾ ਸਕੇ।


Related News