ਡੇਢ ਸਾਲ ਦੀ ਇਸ ਬੱਚੀ ਨੇ ਆਪਣੇ ਪਿਤਾ ਦੀ ਮਦਦ ਨਾਲ ਮੌਤ ਨੂੰ ਦਿੱਤੀ ਇਸ ਤਰਾਂ ਮਾਤ

06/27/2017 4:51:28 PM

ਨਿਊਜਰਸੀ— ਨਿਊਜਰਸੀ 'ਚ ਰਹਿਣ ਵਾਲੇ ਪਾਲ ਰਿਬਿਕਨ ਅਤੇ ਕੇਰੇਨ ਰੋਡਸ ਦੀ ਬੇਟੀ ਮੈਡੀ ਜਨਮ ਤੋਂ ਹੀ ਕਾਫੀ ਕਮਜ਼ੋਰ ਸੀ। ਪੈਦਾ ਹੋਣ ਦੇ 20 ਹਫਤੇ ਮਗਰੋਂ ਹੀ ਮੈਡੀ ਦਾ ਪੇਟ ਕਾਫੀ ਫੁੱਲ ਗਿਆ ਸੀ। ਇਸ ਕਾਰਨ ਛੋਟੀ ਜਿਹੀ ਬੱਚੀ ਗਰਭਵਤੀ ਦਿੱਸਦੀ ਸੀ। 
ਮੈਡੀ ਦੇ ਜਨਮ ਤੋਂ ਪਹਿਲਾਂ ਇਹ ਜੋੜਾ ਆਪਣੇ ਬੇਟੇ ਨੂੰ ਖੋ ਚੁੱਕਿਆ ਸੀ। ਇਨ੍ਹਾਂ ਦਾ ਬੇਟਾ ਨੈਥੇਨਿਯਲ ਪੈਦਾ ਹੋਣ ਦੇ ਅਗਲੇ ਦਿਨ ਹੀ ਮਰ ਗਿਆ ਸੀ। ਅਸਲ 'ਚ ਉਸ ਨੂੰPolycystic Kidney Disease ਸੀ, ਜਿਸ 'ਚ ਕਿਡਨੀ 'ਚ ਪੱਥਰ ਜਿਹੇ ਸਿਸਟ ਹੋ ਜਾਂਦੇ ਹਨ। ਇਸ ਕਾਰਨ ਕਿਡਨੀ ਕੰਮ ਕਰਨਾ ਬੰਦ ਕਰ ਦਿੰਦੀ ਹੈ। ਮੈਡੀ ਨੂੰ ਵੀ ਇਹੀ ਬੀਮਾਰੀ ਸੀ।
ਡਾਕਟਰਾਂ ਦੁਆਰਾ ਜਾਂਚ ਕਰਨ ਮਗਰੋਂ ਪਤਾ ਚੱਲਿਆ ਕਿ ਮੈਡੀ ਅਤੇ ਉਸ ਦੇ ਭਰਾ ਨੂੰ ਇਹ ਬੀਮਾਰੀ ਉਨ੍ਹਾਂ ਦੇ ਮਾਤਾ-ਪਿਤਾ ਤੋਂ ਮਿਲੀ ਸੀ। ਪੈਦਾ ਹੋਣ ਦੇ ਸੱਤ ਹਫਤੇ ਤੱਕ ਮੈਡੀ ਨੂੰ ਹਸਪਤਾਲ 'ਚ ਰੱਖਿਆ ਗਿਆ। ਡੇਢ ਸਾਲ ਦੀ ਉਮਰ ਤੱਕ ਮੈਡੀ ਦੀ ਕਿਡਨੀ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਇਹ ਸਭ ਦੇਖ ਕੇ ਪਾਲ ਅਤੇ ਕੇਰੇਨ ਨੂੰ ਲੱਗਾ ਕਿ ਆਪਣੇ ਬੇਟੇ ਦੀ ਤਰ੍ਹਾਂ ਉਹ ਮੈਡੀ ਨੂੰ ਵੀ ਖੋ ਦੇਣਗੇ।
ਪਿਤਾ ਨੇ ਬਚਾਈ ਬੇਟੀ ਦੀ ਜਾਨ
ਮੈਡੀ ਦੇ ਪਿਤਾ ਨੇ ਆਪਣੀ ਇਕ ਕਿਡਨੀ ਉਸ ਨੂੰ ਡੋਨੇਟ ਕਰਨ ਦਾ ਫੈਸਲਾ ਕੀਤਾ। ਜਾਂਚ ਮਗਰੋਂ ਡਾਕਟਰਾਂ ਨੇ ਵੀ ਇਸ ਟ੍ਰਾਂਸਪਲਾਂਟ ਦੀ ਇਜਾਜਤ ਦੇ ਦਿੱਤੀ। ਜਨਵਰੀ 2016 'ਚ ਮੈਡੀ ਦਾ ਕਿਡਨੀ ਟ੍ਰਾਂਸਪਲਾਂਟ ਕੀਤਾ ਗਿਆ। ਹੁਣ ਮੈਡੀ ਦੋ ਸਾਲ ਦੀ ਹੋ ਚੁੱਕੀ ਹੈ ਅਤੇ ਪੂਰੀ ਤਰ੍ਹਾਂ ਸਿਹਤਮੰਦ ਹੈ। ਡਾਕਟਰਾਂ ਮੁਤਾਬਕ, ਅਗਲੇ 25 ਸਾਲ 'ਚ ਮੈਡੀ ਨੂੰ ਦੂਜੇ ਟ੍ਰਾਂਸਪਲਾਂਟ ਦੀ ਜ਼ਰੂਰਤ ਹੋਵੇਗੀ।


Related News