ਥੈਰੇਸਾ ਮੇਅ ਦਾ ਈਯੂ ਦੇ ਨਾਗਰਿਕਾਂ ਨਾਲ ਵਾਅਦਾ, ਬ੍ਰੈਗਜ਼ਿਟ ਤੋਂ ਬਾਅਦ ਬ੍ਰਿਟੇਨ ''ਚ ਰਹਿ ਸਕਦੇ ਹਨ

06/23/2017 9:51:23 PM

ਲੰਡਨ — ਬ੍ਰੈਗਜ਼ਿਟ 'ਤੇ ਸਖਤ ਪੱਖ ਰੱਖਣ ਵਾਲੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਨਰਮੀ ਵਰਤਦੇ ਹੋਏ ਬ੍ਰਿਟੇਨ 'ਚ ਰਹਿਣ ਵਾਲੇ ਯੂਰਪੀ ਸੰਘ (ਈਯੂ) ਦੇ ਨਾਗਰਿਕਾਂ ਨੂੰ ਬ੍ਰੈਗਜ਼ਿਟ ਹੋਣ ਤੋਂ ਬਾਅਦ ਮਤਲਬ ਯੂਰਪੀ ਸੰਘ ਤੋਂ ਦੇਸ਼ ਨੂੰ ਬਾਹਰ ਹੋਣ ਤੋਂ ਬਾਅਦ ਬ੍ਰਿਟੇਨ 'ਚ ਰਹਿਣ ਦੇਣ ਦਾ ਵਾਅਦਾ ਕਰਕੇ ਇਕ ਵੱਡੀ ਸੌਗਾਤ ਦਿੱਤੀ ਹੈ। ਵੀਰਵਾਰ ਨੂੰ ਬ੍ਰਸ਼ੇਲਸ ਸੰਮੇਲਨ 'ਚ ਕੀਤੀ ਗਈ ਇਹ ਘੋਸ਼ਣਾ ਸਥਾਈ ਰੂਪ ਨਾਲ ਬ੍ਰਿਟੇਨ 'ਚ ਰਹਿਣ ਵਾਲੇ ਈਯੂ ਦੇ ਲਗਭਗ 30 ਲੱਖ ਨਾਗਰਿਕਾਂ ਲਈ ਰਾਹਤ ਲੈ ਕ ਆਵੇਗੀ। ਇਨ੍ਹਾਂ 'ਚ 20 ਹਜ਼ਾਰ ਤੋਂ ਵਧ ਗੋਵਾਵਾਸੀ ਹਨ, ਜਿਨ੍ਹਾਂ ਨੇ ਆਪਣੀ ਪੁਰਤਗਾਲੀ ਵਿਰਾਸਤ ਦਾ ਇਸਤੇਮਾਲ ਕਰਦੇ ਹੋਏ ਈਯੂ ਦੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ। ਬ੍ਰਿਟੇਨ 'ਚ ਪਿਛਲੇ ਦਿਨੀਂ ਹੋਈਆਂ ਆਮ ਚੋਣਾਂ ਤੋਂ ਬਾਅਦ ਆਪਣੇ ਪਹਿਲੇ ਸੰਮੇਲਨ 'ਚ ਈਯੂ ਦੇ ਨੇਤਾਵਾਂ ਨੂੰ ਸੰਬੋਧਿਤ ਕਰਦੇ ਹੋਏ ਮੇਅ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਕਿਸੇ ਨੂੰ ਦੇਸ਼ ਛੱਡ ਤੇ ਜਾਣਾ ਪਵੇ ਜਾਂ ਪਰਿਵਾਰ 'ਚ ਵੰਡ ਹੋ ਜਾਵੇ। ਚੋਣਾਂ 'ਚ ਥੈਰੇਸਾ ਮੇਅ ਨੂੰ ਬ੍ਰਿਟੇਨ ਦੀ ਸੰਸਦ 'ਚ ਬਹੁਮਤ ਨਹੀਂ ਹਾਸਲ ਹੋਇਆ। ਆਮ ਚੋਣਾਂ ਦੀ ਕਰਾਉਣ ਦੀ ਯੋਜਨਾ 'ਚ ਹਾਰਨ ਤੋਂ ਬਾਅਦ ਆਪਣੇ ਪੱਖ 'ਚ ਨਰਮੀ ਵਰਤਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬ੍ਰਿਟੇਨ 'ਚ ਈਯੂ ਦੇ ਨਾਗਰਿਕਾਂ ਅਤੇ ਦੂਜੇ ਯੂਰਪੀ ਦੇਸ਼ਾਂ 'ਚ ਬ੍ਰਿਟੇਨ ਦੇ ਲੋਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਨੀ ਚਾਹੁੰਦੀ ਹੈ।


Related News