ਟੋਰਾਂਟੋ ’ਚ 7 ਕਰੋੜ ’ਚ ਵਿਕ ਰਿਹੈ ਪ੍ਰਿੰਸ ਹੈਰੀ ਦੀ ਪ੍ਰੇਮਿਕਾ ਦਾ 3 ਬੈਡਰੂਮ ਲਗਜ਼ਰੀ ਘਰ

12/10/2017 3:16:16 PM

ਟੋਰਾਂਟੋ (ਏਜੰਸੀ)- ਮੇਘਨ ਮਰਕੇਲ ਪਹਿਲਾਂ ਪਿੰਡ ਸੀਟਨ ਵਿਚ ਰਹਿੰਦੀ ਸੀ ਪਰ ਹੁਣ ਉਹ ਇਥੋਂ ਸ਼ਿਫਟ ਕਰਕੇ ਲੰਡਨ ਜਾ ਰਹੀ ਹੈ। ਲਾਸ ਏਂਜਲਸ ਵਿਚ ਜਨਮੀ ਮੇਘਨ ਟੋਰਾਂਟੋ ਵਿਚ ਇਕ ਟੀਵੀ ਸ਼ੋਅ ਵਿਚ ਕੰਮ ਕਰ ਰਹੀ ਸੀ, ਜਿਸ ਕਾਰਨ ਉਸ ਨੇ ਟੋਰਾਂਟੋ ਨੇੜਲੇ ਪਿੰਡ ਸੀਟਨ ਵਿਖੇ ਇਕ ਮਕਾਨ ਕਿਰਾਏ ’ਤੇ ਲਿਆ ਹੋਇਆ ਸੀ। ਇਹ ਮਕਾਨ ਇਕ ਸ਼ਾਂਤ ਸੜਕ ਕਿਨਾਰੇ ਇਕ ਪਿੰਡ ਵਿਚ ਸਥਿਤ ਹੈ, ਜਿਥੇ ਉਹ ਆਪਣੇ ਕੁਝ ਫੁਰਸਤ ਦੇ ਪਲ ਬਿਤਾਉਂਦੀ ਸੀ। ਪਰ ਹਾਲ ਹੀ ਵਿਚ ਪ੍ਰਿੰਸ ਹੈਰੀ ਨਾਲ ਸਗਾਈ ਹੋਣ ਤੋਂ ਬਾਅਦ ਉਹ ਲੰਡਨ ਸ਼ਿਫਟ ਹੋ ਰਹੀ ਹੈ, ਜਿਸ ਕਾਰਨ ਇਸ ਮਕਾਨ ਦੇ ਮਾਲਕ ਇਸ ਇਸ 3 ਬੈਡਰੂਮ ਵਾਲੇ ਮਕਾਨ ਨੂੰ ਵੇਚਣ ਦਾ ਮਨ ਬਣਾ ਲਿਆ ਹੈ। ਇਸ ਮਕਾਨ ਦੀ ਕੀਮਤ ਤਕਰੀਬਨ 7 ਕਰੋੜ ਰੁਪਏ ਦੱਸੀ ਜਾ ਰਹੀ ਹੈ। 
ਅਸਟੇਟ ਏਜੰਟ ਨੇ ਦੱਸਿਆ ਕਿ ਇਸ ਲਗਜ਼ਰੀ ਮਕਾਨ ਵਿਚ ਇਕ ਸਿਨੇਮਾ ਰੂਮ ਹੈ, ਇਸ ਵਿਚ ਦੋ ਕਾਰ ਗੈਰੇਜ ਵੀ ਹਨ। ਉੱਚ ਤਕਨੀਕ ਵਾਲਾ ਕਿਚਨ-ਡਿਨਰ ਅਤੇ ਤਿੰਨ ਸ਼ਾਨਦਾਰ ਬੈਡਰੂਮ ਤੇ ਦੋ ਬਾਥਰੂਮ ਹਨ। ਡੈਕੋਰੇਟਿੰਗ ਦੌਰਾਨ ਇਸ ਮਕਾਨ ਵਿਚ ਮੇਘਨ ਦੀ ਪਸੰਦ ਦਾ ਸਟਾਈਲਿਸ਼ ਕੌਫੀ ਟੇਬਲ, ਕਿਤਾਬਾਂ ਅਤੇ ਬਹੁਤ ਵੱਡੀ ਕੁਲੈਕਸ਼ਨ ਵਿਚ ਜੁੱਤੀਆਂ ਰੱਖੀਆਂ ਹੋਈਆਂ ਹਨ, ਡਿਜ਼ਾਈਨਦਾਰ ਮੋਮਬੱਤੀਆਂ ਪ੍ਰੇਅਰ ਕਰਨ ਲਈ ਹਨ। ਇਸ ਤੋਂ ਇਲਾਵਾ ਯੋਗਾ ਕਰਨ ਲਈ ਮੈਟ ਵੀ ਮੌਜੂਦ ਹੈ। ਇਸ ਘਰ ਵਿਚ ਦੋ ਕੁੱਤੇ ਵੀ ਹਨ, ਬੋਗਾਰਟ ਅਤੇ ਗਾਏ, ਜਿਨ੍ਹਾਂ ਨਾਲ ਮੇਘਨ ਆਪਣੇ ਗਾਰਡਨ ਵਿਚ ਖੇਡਦੀ ਸੀ। ਦੇਖਿਆ ਜਾਵੇ ਤਾਂ ਇਸ ਮਕਾਨ ਨਾਲ ਮੇਘਨ ਦੀਆਂ ਕਾਫੀ ਯਾਦਾਂ ਜੁੜੀਆਂ ਹੋਈਆਂ ਹਨ। ਪਰ ਹੁਣ ਪ੍ਰਿੰਸ ਹੈਰੀ ਨਾਲ ਵਿਆਹ ਕਰਨ ਵਾਲੀ ਹੈ।


Related News