ਪਾਕਿਸਤਾਨੀ ਫੌਜ ਨੇ 1971 ''ਚ ਕੀਤਾ ਸੀ ''ਕਤਲੇਆਮ'' : ਹਸੀਨਾ

09/22/2017 10:19:00 PM

ਸੰਯੁਕਤ ਰਾਸ਼ਟਰ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ 'ਤੇ ਨਿਸ਼ਾਨਾ ਕੱਸਿਆ। ਹਸੀਨਾ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਸਾਲ 1971 'ਚ ਫੌਜੀ ਅਭਿਆਨ ਸ਼ੁਰੂ ਕੀਤਾ, ਜਿਸ ਨਾਲ ਮੁਕਤੀ ਸੰਗ੍ਰਾਮ (ਲਿਬਰੇਸ਼ਨ ਜੰਗ) ਦੇ ਦੌਰਾਨ ਹੋਏ ਕਤਲੇਆਮ 'ਚ 30 ਲੱਖ ਨਿਰਦੋਸ਼ ਲੋਕ ਮਾਰੇ ਗਏ। 
ਸੰਯੁਕਤ ਰਾਸ਼ਟਰ ਮਹਾਸਭਾ 'ਚ ਵੀਰਵਾਰ ਨੂੰ ਆਪਣੇ ਸੰਬੋਧਨ 'ਚ ਹਸੀਨਾ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਸੰਸਦ ਨੇ ਹਾਲ ਹੀ 'ਚ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ 25 ਮਾਰਚ ਨੂੰ 'ਕਤਲੇਆਮ ਦਿਵਸ' ਘੋਸ਼ਿਤ ਕੀਤਾ ਹੈ। 
ਪਾਕਿਸਤਾਨੀ ਫੌਜ ਨੇ ਉਸ ਸਮੇਂ ਪੂਰਬੀ ਪਾਕਿਸਤਾਨ ਰਹੇ ਬੰਗਲਾਦੇਸ਼ 'ਤੇ 25 ਮਾਰਚ 1971 ਦੀ ਅੱਧੀ ਰਾਤ ਨੂੰ ਅਚਾਨਕ ਹਮਲਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਜੰਗ ਸ਼ੁਰੂ ਹੋਈ ਅਤੇ 16 ਦਸੰਬਰ ਨੂੰ ਇਹ ਜੰਗ ਖਤਮ ਹੋਈ। ਅਧਿਕਾਰਕ ਤੌਰ 'ਤੇ 9 ਮਹੀਨੇ ਚੱਲੀ ਜੰਗ 'ਚ 30 ਲੱਖ ਲੋਕ ਮਾਰੇ ਗਏ। 
ਹਸੀਨਾ ਨੇ ਕਿਹਾ, ਸਾਲ 1971 ਦੇ ਮੁਕਤੀ ਸੰਗ੍ਰਾਮ 'ਚ ਅਸੀਂ ਕਤਲੇਆਮ ਦਾ ਰੂਪ ਦੇਖਿਆ। ਪਾਕਿਸਤਾਨ ਖਿਲਾਫ 9 ਮਹੀਨੇ ਚੱਲੇ ਮੁਕਤੀ ਸੰਗ੍ਰਾਮ 'ਚ 30 ਲੱਖ ਨਿਰਦੋਸ਼ ਲੋਕ ਮਾਰੇ ਗਏ ਅਤੇ 20,000 ਤੋਂ ਜ਼ਿਆਦਾ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। 
ਹਸੀਨਾ ਨੇ ਕਿਹਾ, ''ਪਾਕਿਸਤਾਨੀ ਫੌਜ ਨੇ 25 ਮਾਰਚ ਨੂੰ 'ਅਪਰੇਸ਼ਨ ਸਰਚਲਾਈਟ' ਸ਼ੁਰੂ ਕੀਤਾ, ਜਿਹੜਾ 1971 ਦੇ ਕਤਲੇਆਮ ਦੀ ਸ਼ੁਰੂਆਤ ਸੀ। ਇਸ 'ਚ ਕਈ ਲੋਕਾਂ ਦੀ ਬੁਰੀ ਤਰ੍ਹਾਂ ਨਾਲ ਹੱਤਿਆ ਕੀਤੀ ਗਈ। ਇਸ 'ਤੇ ਪ੍ਰਕਿਰਿਆ ਦੇਣ ਦੇ ਆਪਣੇ ਅਧਿਕਾਰੀ ਦਾ ਇਸਤੇਮਾਲ ਕਰਦੇ ਹੋਏ ਪਾਕਿਸਤਾਨ ਨੇ ਹਸੀਨਾ ਦੇ ਬਿਆਨ 'ਤੇ ਇਤਰਾਜ਼ ਜਤਾਇਆ।
ਪਾਕਿਸਤਾਨ ਨੇ ਕਿਹਾ, ''ਸਾਡੇ ਬੰਗਲਾਦੇਸ਼ੀ ਭੈਣ-ਭਰਾਵਾਂ ਦੀ ਪ੍ਰਧਾਨ ਮੰਤਰੀ, ਮੈਨੂੰ ਕਹਿਣਾ ਹੈ ਕਿ ਉਨ੍ਹਾਂ ਈਰਖਾ ਅਤੇ ਇਤਿਹਾਸ ਨੂੰ ਲੈ ਕੇ ਬਣਾਈ ਗਈ ਗਲਤ ਧਾਰਣਾਵਾਂ ਤੋਂ ਬਾਹਰ ਆਉਣਾ ਹੋਵੇਗਾ।'' ਹਸੀਨਾ ਨੇ ਕਿਹਾ ਕਿ ਅੱਤਵਾਦ ਅਤੇ ਹਿੰਸਕ ਕੱਟੜਪੰਥੀ ਸ਼ਾਂਤੀ, ਸਥਿਰਤਾ ਅਤੇ ਵਿਕਾਸ ਦੇ ਲਈ ਵੱਡਾ ਖਤਰਾ ਬਣ ਗਏ ਹਨ। ਹਸੀਨਾ ਨੇ ਅੱਤਵਾਦੀਆਂ ਨੂੰ ਹੱਥਿਆਰਾਂ ਦੀ ਸਪਲਾਈ ਕਰਨ ਅਤੇ ਅੱਤਵਾਦ ਨੂੰ ਵਿੱਤ ਪੋਸ਼ਣ ਕਰਨ 'ਤੇ ਰੋਕ ਲਾਉਣ ਦਾ ਜ਼ਿਕਰ ਕੀਤਾ। ਨਾਲ ਹੀ ਉਨ੍ਹਾਂ ਨੇ ਸਾਰੇ ਅੰਤਰ-ਰਾਸ਼ਟਰੀ ਵਿਵਾਦਾਂ ਨੂੰ ਸ਼ਾਂਤੀਪੂਰਣ ਤਰੀਕੇ ਨਾਲ ਹੱਲ ਕਰਨ ਦਾ ਵੀ ਜ਼ਿਕਰ ਕੀਤਾ।


Related News