ਕੈਨੇਡਾ ਦੇ ਇਸ ਸੂਬੇ ''ਚ ਹਾਈ ਹੀਲਜ਼ ''ਤੇ ਲੱਗੇਗੀ ਪਾਬੰਦੀ

10/18/2017 6:51:24 PM

ਓਨਟਾਰੀਓ— ਕੈਨੇਡਾ ਦੇ ਓਨਟਾਰੀਓ ਸੂਬੇ ਦੀ ਸਰਕਾਰ ਬੁੱਧਵਾਰ ਨੂੰ ਇਕ ਬਿੱਲ ਪੇਸ਼ ਕਰਨ ਜਾ ਰਹੀ ਹੈ, ਜਿਸ 'ਚ ਵਰਕ ਪਲੇਸ ਔਰਤਾਂ ਦੇ ਹਾਈ ਹੀਲਜ਼ ਪਹਿਨਣ 'ਤੇ ਪਾਬੰਦੀ ਲਗਾਈ ਜਾ ਸਕਦੀ ਹੈ। 
ਬਿੱਲ ਦੀ ਇਕ ਪ੍ਰਾਈਵੇਟ ਮੈਂਬਰ ਕ੍ਰਿਸਟੀਨਾ ਮਾਰਟਿਨਜ਼ ਨੇ ਹੈਲਥ ਐਂਡ ਸੇਫਟੀ ਐਕਟ ਦੇ ਤਹਿਤ ਮੰਗ ਕੀਤੀ ਹੈ ਕਿ ਜਾਬ ਦੌਰਾਨ ਯੂਨੀਫਾਰਮ ਦੇ ਨਾਲ ਸੁਰੱਖਿਅਤ ਫੁੱਟਵੇਅਰ ਪਹਿਨਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਪਹਿਨੇ ਜਾਣ ਵਾਲੇ ਫੁੱਟਵੇਅਰ ਨਾਲ ਕਿਸੇ ਵੀ ਵੇਲੇ ਪੈਰ 'ਚ ਮੌਚ ਆ ਸਕਦੀ ਹੈ ਜਾਂ ਪੈਰ ਜ਼ਖਣੀ ਹੋ ਸਕਦਾ ਹੈ। ਇਸ ਦੇ ਨਾਲ ਹੀ ਓਨਟਾਰੀਓ ਪੋਡਿਏਟ੍ਰਿਕ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਬਿਨ੍ਹਾਂ ਉੱਚੀ ਅੱਡੀ ਦੀ ਬਜਾਏ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਾਉਣ ਵਾਲੀਆਂ ਔਰਤ ਦੇ ਪੈਰਾਂ 'ਚ ਦਰਦ ਤੇ ਸੱਟ ਲੱਗਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ। 
ਜ਼ਿਕਰਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਬ੍ਰਿਟਿਸ਼ ਕੋਲੰਬੀਆ ਨੇ ਵੀ ਵਰਕ ਪਲੇਸ 'ਤੇ ਹਾਈ ਹੀਲਜ਼ ਫੁੱਟਵੇਅਰ ਲਾਜ਼ਮੀ ਹੋਣ 'ਤੇ ਪਾਬੰਦੀ ਲਗਾਈ ਸੀ।


Related News