ਪਾਕਿਸਤਾਨ ਪਹੁੰਚੇ ਨਵੇਂ ਭਾਰਤੀ ਹਾਈ ਕਮਿਸ਼ਨਰ

12/12/2017 5:38:30 PM

ਲਾਹੌਰ— ਪਾਕਿਸਤਾਨ 'ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਅਜੈ ਬਸਾਰੀਆ ਅੱਜ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚ ਗਏ ਹਨ। ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਵਾਘਾ ਸਰਹੱਦ 'ਤੇ ਬਸਾਰੀਆ ਦਾ ਸਵਾਗਤ ਕੀਤਾ। ਇਥੇ ਆਉਣ ਤੋਂ ਬਾਅਦ ਉਹ ਇਸਲਾਮਾਬਾਦ ਰਵਾਨਾ ਹੋ ਗਏ। ਬਸਾਰੀਆ ਨੂੰ ਦੋ ਸਾਲ ਲਈ ਇਸਲਾਮਾਬਾਦ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਪਾਕਿਸਤਾਨ 'ਚ ਭਾਰਤ ਦੇ 25ਵੇਂ ਹਾਈ ਕਮਿਸ਼ਨਰ ਹਨ।


Related News