ਹਿੰਦੂ ਅਤੇ ਯਹੂਦੀ ਔਰਤਾਂ ਨੇ ਕੀਤਾ ਵਿਆਹ, ਪਰਿਵਾਰ ਵਾਲਿਆਂ ਨੇ ਦਿੱਤੀਆਂ ਸ਼ੁੱਭ ਕਾਮਨਾਵਾਂ (ਤਸਵੀਰਾਂ)

08/17/2017 6:03:16 PM

ਲੀਸੈਸਟਰ(ਬ੍ਰਿਟੇਨ)— ਬ੍ਰਿਟੇਨ ਵਿਚ ਪਹਿਲੀ ਵਾਰੀ ਬਹੁਤ ਅਨੋਖਾ ਵਿਆਹ ਹੋਇਆ ਹੈ। ਇੱਥੇ ਅਜਿਹਾ ਪਹਿਲਾ ਲੈਸਬੀਅਨ ਵਿਆਹ ਹੋਇਆ ਹੈ, ਜਿਸ ਵਿਚ ਵੱਖ-ਵੱਖ ਧਰਮਾਂ ਦੀਆਂ ਔਰਤਾਂ ਨੇ ਵਿਆਹ ਕੀਤਾ ਹੈ। ਕਰੀਬ 20 ਸਾਲ ਤੱਕ ਸੀਕਰਟ ਰੋਮਾਂਸ ਕਰਨ ਮਗਰੋਂ ਉਨ੍ਹਾਂ ਨੂੰ ਇਸ ਰਿਸ਼ਤੇ ਨੂੰ ਮੰਜ਼ਿਲ ਤੱਕ ਪਹੁੰਚਾਇਆ। ਉਨ੍ਹਾਂ ਦੇ ਇਸ ਖਾਸ ਵਿਆਹ ਨੇ ਬ੍ਰਿਟੇਨ ਵਿਚ ਬਹੁਤ ਸੁਰਖੀਆਂ ਬਟੋਰੀਆਂ ਹਨ। 
ਦੋ ਵੱਖ-ਵੱਖ ਧਰਮਾਂ ਦੀਆਂ ਔਰਤਾਂ ਨੇ ਕੀਤਾ ਵਿਆਹ
ਬ੍ਰਿਟੇਨ ਵਿਚ ਹੋਏ ਇਸ ਖਾਸ ਵਿਆਹ ਲਈ ਮੂਲ ਰੂਪ ਨਾਲ ਭਾਰਤੀ ਕਲਾਵਤੀ ਮਿਸਤਰੀ ਅਤੇ ਯਹੂਦੀ ਮਿਰੀਅਮ ਜੈਫਰਸਨ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਰੀਬ 20 ਸਾਲ ਪਹਿਲਾਂ ਉਨ੍ਹਾਂ ਦਾ ਸੀਕਰਟ ਰੋਮਾਂਸ ਸ਼ੁਰੂ ਹੋਇਆ ਪਰ ਵਿਆਹ ਦਾ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ। ਕਲਾਵਤੀ ਦੀ ਉਮਰ 48 ਸਾਲ ਹੈ ਉੱਥੇ ਮਿਰੀਅਮ ਜੈਫਰਸਨ ਦੀ ਉਮਰ 46 ਸਾਲ ਹੈ। ਲੀਸੈਸਟਰ ਦੀ ਰਹਿਣ ਵਾਲੀ ਕਲਾਵਤੀ ਦੱਸਦੀ ਹੈ ਕਿ ਉਸ ਦੀ ਮਿਰੀਅਮ ਨਾਲ ਪਹਿਲੀ ਮੁਲਾਕਾਤ ਅਮਰੀਕਾ ਦੇ ਟੇਕਸਾਸ ਸ਼ਹਿਰ ਵਿਚ ਇਕ ਟਰੇਨਿੰਗ ਕੋਰਸ ਦੌਰਾਨ ਹੋਈ ਅਤੇ ਜਲਦੀ ਹੀ ਉਨ੍ਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ।
ਹਿੰਦੂ ਰੀਤੀ-ਰਿਵਾਜ ਮੁਤਾਬਕ ਹੋਇਆ ਵਿਆਹ
ਕਲਾਵਤੀ ਮੁਤਾਬਕ ਆਪਣੇ ਇਸ ਰਿਸ਼ਤੇ ਬਾਰੇ ਪਰਿਵਾਰ ਅਤੇ ਦੋਸਤਾਂ ਨੂੰ ਦੱਸਣ ਵੇਲੇ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਾਫੀ ਸਮਝਾਉਣ ਮਗਰੋਂ ਉਨ੍ਹਾਂ ਦੇ ਰਿਸ਼ਤੇ ਨੂੰ ਪਰਿਵਾਰ ਵੱਲੋਂ ਮਨਜ਼ੂਰੀ ਮਿਲੀ। ਕਲਾਵਤੀ ਨੇ ਦੱਸਿਆ ਕਿ ਜਦੋਂ ਉਸ ਨੇ ਵਿਆਹ ਦਾ ਫੈਸਲਾ ਲਿਆ ਤਾਂ ਪਰਿਵਾਰ ਦੇ ਲੋਕ ਇਸ ਰਿਸ਼ਤੇ ਨੂੰ ਲੈ ਕੇ ਨਾਰਾਜ਼ ਹੋ ਗਏ। ਅੰਤ ਵਿਚ ਕਲਾਵਤੀ ਆਪਣੇ ਪਰਿਵਾਰ ਨੂੰ ਮਨਾਉਣ ਵਿਚ ਸਫਲ ਰਹੀ। ਅਜਿਹਾ ਹੀ ਕੁਝ ਮਿਰੀਅਮ ਨਾਲ ਹੋਇਆ। ਫਿਲਹਾਲ ਦੋਹਾਂ ਦਾ ਵਿਆਹ ਹੋ ਚੁੱਕਿਆ ਹੈ। ਕਲਾਵਤੀ ਮੁਤਾਬਕ ਉਹ ਖੁਦ ਨੂੰ ਖੁਸ਼ਨਸੀਬ ਸਮਝਦੀ ਹੈ। ਇਹ ਵਿਆਹ ਹਿੰਦੂ ਅਤੇ ਯਹੂਦੀ ਦੋ ਵੱਖ-ਵੱਖ ਸੰਸਕ੍ਰਿਤੀਆਂ ਨੂੰ ਨੇੜੇ ਲਿਆਉਣ ਦੀ ਪਹਿਲ ਹੈ। ਕਲਾਵਤੀ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਇਸ ਵਿਆਹ ਨਾਲ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਕਾਰ ਦੂਰੀਆਂ ਖਤਮ ਹੋਣਗੀਆਂ। ਇਹ ਵਿਆਹ ਭਾਰਤੀ ਰੀਤੀ-ਰਿਵਾਜਾਂ ਮੁਤਾਬਕ ਹੋਇਆ, ਜਿੱਥੇ ਦੋਵੇਂ ਔਰਤਾਂ ਲਾਲ ਰੰਗ ਦੇ ਜੋੜੇ ਵਿਚ ਨਜ਼ਰ ਆਈਆਂ।
ਭਾਰਤੀ ਰੈਸਟੋਰੈਂਟ ਵਿਚ ਹੋਇਆ ਵਿਆਹ ਦਾ ਕਾਰਜਕ੍ਰਮ
ਮਿਰੀਅਮ ਦੱਸਦੀ ਹੈ ਕਿ ਮੇਰੇ ਲਈ ਕਲਾਵਤੀ ਨਾਲ ਵਿਆਹ ਕਰਨਾ ਬਹੁਤ ਖਾਸ ਹੈ। ਅਜਿਹਾ ਇਸ ਲਈ ਕਿਉਂਕਿ ਉਸ ਦੀ ਸੰਸਕ੍ਰਿਤੀ ਅਤੇ ਪਰੰਪਰਾ ਸਾਡੇ ਧਰਮ ਤੋਂ ਵੱਖ ਹੈ ਪਰ ਮੇਰੇ ਲਈ ਬਹੁਤ ਖਾਸ ਹੈ। ਇਹ ਵਿਆਹ ਅਦਭੁੱਤ ਸੀ। ਉਨ੍ਹਾਂ ਦਾ ਵਿਆਹ ਭਾਰਤੀ ਰੀਤੀ-ਰਿਵਾਜ ਮੁਤਾਬਕ ਇਕ ਭਾਰਤੀ ਰੈਸਟੋਰੈਂਟ ਵਿਚ ਹੋਇਆ। ਇਸ ਕਾਰਜਕ੍ਰਮ ਵਿਚ ਦੋਹਾਂ ਔਰਤਾਂ ਦੇ ਪਰਿਵਾਰ ਵਾਲੇ ਅਤੇ ਦੋਸਤ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਦੋਹਾਂ ਨੂੰ ਵਿਆਹ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।


Related News