ਕੁਲਭੂਸ਼ਣ ਜਾਧਵ ਦੀ ਮਾਂ ਵਲੋਂ ਕੀਤੀ ਗਈ ਅਪੀਲ ਤੋਂ ਬਾਅਦ ਆਇਆ ਪਾਕਿਸਤਾਨ ਦਾ ਜਵਾਬ

04/27/2017 7:06:16 PM

ਇਸਲਾਮਾਬਾਦ— ਪਾਕਿਸਤਾਨ ਨੇ ਕੁਲਭੂਸ਼ਣ ਜਾਧਵ ਦੀ ਸਜ਼ਾ ਦੇ ਆਪਣੇ ਰਵੱਈਏ ''ਤੇ ਕਾਇਮ ਰਹਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਫੌਜੀ ਅਦਾਲਤ ਦਾ ਫੈਸਲਾ ਸਬੂਤਾਂ ''ਤੇ ਆਧਾਰਿਤ ਸੀ ਅਤੇ ਸੁਣਵਾਈ ਪਾਰਦਰਸ਼ੀ ਤਰੀਕੇ ਨਾਲ ਹੋਈ। ਪਾਕਿਸਤਾਨ ਦਾ ਇਹ ਬਿਆਨ ਭਾਰਤ ਵਲੋਂ ਜਾਧਵ ਦੀ ਮਾਂ ਦੀ ਇਕ ਅਪੀਲ ਅਪੀਲੀ ਅਦਾਲਤ ਨੂੰ ਸੌਂਪਣ ਦੇ ਇਕ ਦਿਨ ਬਾਅਦ ਆਈ ਹੈ। ਇੱਥੇ ਦੱਸ ਦੇਈਏ ਕਿ ਕੁਲਭੂਸ਼ਣ ਜਾਧਵ ਭਾਰਤੀ ਜਲ ਸੈਨਾ ਦਾ ਰਿਟਾਇਰਡ ਅਫਸਰ ਹੈ ਅਤੇ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਉਸ ਨੂੰ ਜਾਸੂਸੀ ਦੇ ਦੋਸ਼ ''ਚ ਮੌਤ ਦੀ ਸਜ਼ਾ ਸੁਣਾਈ ਹੈ। 
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜਕਾਰੀਆ ਨੇ ਦਾਅਵਾ ਕੀਤਾ ਕਿ ਜਾਧਵ ਵਿਰੁੱਧ ਜਾਸੂਸੀ ਲਈ ਦੇਸ਼ ਦੇ ਕਾਨੂੰਨ ਤਹਿਤ ਇਕ ਪਾਰਦਰਸ਼ੀ ਤਰੀਕੇ ਨਾਲ ਮਾਮਲਾ ਚਲਾਇਆ ਗਿਆ। ਰੇਡੀਓ ਪਾਕਿਸਤਾਨ ਨੇ ਜਕਾਰੀਆ ਦੇ ਹਵਾਲੇ ਤੋਂ ਕਿਹਾ ਕਿ ਜਾਧਵ ਦੀ ਸਜ਼ਾ ਇਕਬਾਲੀਆ ਬਿਆਨ ''ਤੇ ਆਧਾਰਿਤ ਸੀ। ਜਕਾਰੀਆ ਨੇ ਇਹ ਟਿੱਪਣੀ ਜਾਧਵ ਦੀ ਅਪੀਲ ਅਰਜ਼ੀ ਭਾਰਤੀ ਹਾਈ ਕਮਿਸ਼ਨਰ ਗੌਤਮ ਬੰਬਾਵਾਲੇ ਵਲੋਂ ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੂੰ ਦੇਣ ਦੇ ਇਕ ਦਿਨ ਬਾਅਦ ਕੀਤੀ ਹੈ।
ਬੰਬਾਵਾਲੇ ਨੇ ਇਸ ਦੇ ਨਾਲ ਹੀ ਜਾਧਵ ਦੀ ਮਾਂ ਦੀ ਇਕ ਅਰਜ਼ੀ ਵੀ ਸੌਂਪੀ ਹੈ, ਜਿਸ ਵਿਚ ਜਾਧਵ ਦੀ ਰਿਹਾਈ ਲਈ ਪਾਕਿਸਤਾਨ ਸਰਕਾਰ ਦੇ ਦਖਲ ਅੰਦਾਜ਼ੀ ਦੀ ਮੰਗ ਦੇ ਨਾਲ ਹੀ ਜਾਧਵ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਗਈ ਹੈ। ਦੱਸਣ ਯੋਗ ਹੈ ਕਿ ਜਾਧਵ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ, ਜਿਸ ''ਤੇ ਭਾਰਤ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਭਾਰਤ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਪਹਿਲਾਂ ਤੋਂ ਯੋਜਨਾ ਮੁਤਾਬਕ ਹੱਤਿਆ ਹੋਈ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਨੇ ਪੈਣਗੇ ਅਤੇ ਇਸ ਨਾਲ ਦੋ-ਪੱਖੀ ਸੰਬੰਧਾਂ ਨੂੰ ਵੀ ਨੁਕਸਾਨ ਪਹੁੰਚੇਗਾ।

Tanu

News Editor

Related News