ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਹੱਕ 'ਚ ਨਿੱਤਰੇ ਕੈਨੇਡੀਅਨ ਸੰਸਦ ਮੈਂਬਰ ਅਮਰਜੀਤ ਸੋਹੀ

11/18/2017 3:40:25 PM

ਐਡਮਿੰਟਨ— ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਨੂੰ ਪੰਜਾਬ 'ਚ ਹੋਏ ਹਿੰਦੂ ਆਗੂਆਂ ਦੇ ਕਤਲ ਦੇ ਦੋਸ਼ 'ਚ ਪੰਜਾਬ ਪੁਲਸ ਵਲੋਂ ਬੀਤੇ ਦਿਨੀਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਬਹੁਤ ਸਾਰੇ ਲੋਕ ਜੌਹਲ ਦੇ ਹੱਕ 'ਚ ਨਿੱਤਰੇ ਹਨ। ਪਿਛਲੇ ਦਿਨੀਂ ਕੈਨੇਡਾ ਦੇ 2 ਐੱਨ.ਡੀ.ਪੀ. ਅਤੇ ਐੱਮ. ਪੀਜ਼. ਵਲੋਂ ਇਹ ਮਾਮਲਾ ਚੁੱਕਿਆ ਗਿਆ ਅਤੇ ਹੁਣ ਇਕ ਹੋਰ ਸੰਸਦ ਮੈਂਬਰ ਨੇ ਆਵਾਜ਼ ਚੁੱਕੀ ਹੈ। 


ਐਡਮਿੰਟਨ ਤੋਂ ਕੈਨੇਡੀਅਨ ਸੰਸਦ ਮੈਂਬਰ ਅਮਰਜੀਤ ਸੋਹੀ ਨੇ ਜਗਤਾਰ ਦਾ ਸਾਥ ਦਿੰਦਿਆਂ ਇਕ ਟਵੀਟ ਕੀਤਾ ਹੈ। ਸੋਹੀ ਨੇ ਲਿਖਿਆ,''ਆਪਣੇ ਤਜ਼ਰਬੇ ਦੇ ਤੌਰ 'ਤੇ ਮੈਨੂੰ ਲੱਗਦਾ ਹੈ ਕਿ ਹਰ ਕਿਸੇ ਦੀ ਮਨੁੱਖੀ ਅਧਿਕਾਰਾਂ ਤਕ ਪਹੁੰਚ ਹੋਣੀ ਚਾਹੀਦੀ ਹੈ। ਜਗਤਾਰ ਸਿੰਘ ਜੌਹਲ ਨਾਲ ਮੈਂ ਆਪਣੀ ਹਮਦਰਦੀ ਸਾਂਝੀ ਕਰਦਾ ਹਾਂ।'' 
ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਦੀ ਸੰਸਦ 'ਚ ਵੀ ਜਗਤਾਰ ਜੌਹਲ ਦਾ ਮੁੱਦਾ ਭਖਿਆ ਹੋਇਆ ਹੈ ਅਤੇ ਵਿਦੇਸ਼ ਸਕੱਤਰ ਨੂੰ ਪੱਤਰ ਲਿਖ ਕੇ ਸੰਸਦ ਮੈਂਬਰਾਂ ਨੇ ਕਈ ਪ੍ਰਸ਼ਨ ਪੁੱਛੇ ਹਨ। ਜਗਤਾਰ ਸਿੰਘ ਜੌਹਲ ਨੂੰ 30 ਨਵੰਬਰ ਤਕ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਜੌਹਲ ਨੂੰ ਮੋਗਾ ਜ਼ਿਲੇ ਦੀ ਹੇਠਲੀ ਅਦਾਲਤ ਬਾਘਾ ਪੁਰਾਣਾ ਨੇ ਨਿਆਇਕ ਹਿਰਾਸਤ 'ਚ ਭੇਜਣ ਦਾ ਫੈਸਲਾ ਸੁਣਾਇਆ ਗਿਆ ਹੈ।


Related News