ਭਾਰਤ ਨੂੰ ਹਰਾ ਕੇ ਕੈਨੇਡਾ ਦੀ ਹਾਕੀ ਟੀਮ ਨੇ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ, ਪੰਜਾਬੀ ਖਿਡਾਰੀਆਂ ਨਾਲ ਸਜੀ ਹੈ ਟੀਮ

06/27/2017 1:19:29 PM

ਓਟਾਵਾ— ਕੈਨੇਡਾ ਦੀ ਹਾਕੀ ਟੀਮ ਨੇ ਲੰਡਨ 'ਚ ਆਪਣੇ ਤੋਂ ਉਪਰ ਰੈਂਕਿੰਗ ਵਾਲੀ ਭਾਰਤੀ ਹਾਕੀ ਟੀਮ ਨੂੰ ਹਰਾ ਕੇ ਭਾਰਤ ਦੇ ਭੁਵਨੇਸ਼ਵਰ (ਓੜੀਸਾ) 'ਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਇਸ ਲੀਗ 'ਚ ਕੈਨੇਡਾ ਨੂੰ ਪੰਜਵਾਂ ਅਤੇ ਭਾਰਤ ਨੂੰ ਛੇਵਾਂ ਸਥਾਨ ਮਿਲਿਆ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਦੀ ਇਹ ਟੀਮ ਪੰਜਾਬੀ ਅਤੇ ਭਾਰਤੀ ਖਿਡਾਰੀਆਂ ਨਾਲ ਸਜੀ ਹੋਈ ਹੈ। ਇਸ ਵਿਚ ਪੰਜਾਬੀ ਮੂਲ ਦੇ ਸੁਖਪਾਲ ਪਨੇਸਰ, ਬਲਰਾਜ ਪਨੇਸਰ (ਸਕੇ ਭਰਾ) ਅਤੇ ਭਾਰਤੀ ਮੂਲ ਦੇ ਬ੍ਰੈਂਡਨ ਪਰੇਰਾ, ਕੀਗਨ ਕਰੇਰਾ, ਡੈਵਿਨ ਪਰੇਰਾ (ਗੋਆ ਸਾਈਡ ਦੇ) ਖੇਡਦੇ ਹਨ। ਇਨ੍ਹਾਂ ਸਾਰਿਆਂ ਖਿਡਾਰੀਆਂ ਦੀ ਖੇਡ ਬਾਕਮਾਲ ਹੈ। ਸੁਖਪਾਲ ਪਨੇਸਰ, ਬਲਰਾਜ ਪਨੇਸਰ, ਬ੍ਰੈਂਡਨ ਪਰੇਰਾ ਤੇ ਟੀਮ ਦੀ ਰੂਹੇ-ਰਵਾਂ ਗੋਲੀ ਡੇਵਿਡ ਕਾਰਟਰ ਚਾਰੇ ਸਰੀ ਦੇ ਪੰਜਾਬੀਆਂ ਦੇ 'ਯੂਨਾਇਟਡ ਹਾਕੀ ਕਲੱਬ' ਵਲੋਂ ਖੇਡਦੇ ਹਨ ਜਦਕਿ ਕੀਗਨ ਪਰੇਰਾ ਤੇ ਐਡਮ ਫਰੋਸ ਸਰੀ ਦੀ ਹੀ 'ਇੰਡੀਆ ਹਾਕੀ ਕਲੱਬ' ਨਾਲ ਖੇਡਦੇ ਹਨ। ਵਿਕਟੋਰੀਆ ਤੋਂ ਸਿੰਘ ਸਰਦਾਰ ਹਰਬੀਰ ਸਿੰਘ ਸਿੱਧੂ ਵੀ ਟੀਮ ਦਾ ਹਿੱਸਾ ਹੈ।  


Kulvinder Mahi

News Editor

Related News