ਪਾਕਿ ''ਚ ''ਆਨਰ ਕਿਲਿੰਗ'' ਦਾ ਇਕ ਹੋਰ ਮਾਮਲਾ ਆਇਆ ਸਾਹਮਣੇ, ਭਰਾ ਨੇ ਭੈਣਾਂ ਨੂੰ ਉਤਾਰਿਆ ਮੌਤ ਦੇ ਘਾਟ

07/31/2016 12:56:02 PM

ਲਾਹੌਰ— ਪਾਕਿਸਤਾਨ ''ਚ ਆਨਰ ਕਿਲਿੰਗ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ। ਹਾਲ ਹੀ ''ਚ ਪਾਕਿਸਤਾਨੀ ਮਾਡਲ ਕੰਦੀਲ ਬਲੋਚ ਦੀ ਹੱਤਿਆ ਕਰ ਦਿੱਤੀ ਗਈ। ਪਿਛਲੇ ਹਫਤੇ ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ ਨਾਗਰਿਕ ਸਾਮੀਆ ਸ਼ਾਹਿਦ ਦੀ ਹੱਤਿਆ ਕਰ ਦਿੱਤੀ ਗਈ, ਜਿਸ ਦਾ ਪਤੀ ਬ੍ਰਿਟੇਨ ਅਤੇ ਪਾਕਿਸਤਾਨ ਦੋਹਾਂ ਸਰਕਾਰਾਂ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ। 
ਹੁਣ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਲਾਹੌਰ ''ਚ। ਜਿੱਥੇ ਇਕ ਭਰਾ ਨੇ ਆਪਣੀਆਂ ਦੋ ਭੈਣਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸ਼ਨੀਵਾਰ ਸ਼ਾਮ ਦੀ ਹੈ। ਦਰਅਸਲ ਦੋਵੇਂ ਭੈਣਾਂ ਆਪਣੇ ਮਨਪਸੰਦ ਦੇ ਲਾੜੇ ਨਾਲ ਵਿਆਹ ਕਰਾਉਣਾ ਚਾਹੁੰਦੀ ਸਨ, ਇਹ ਗੱਲ ਭਰਾ ਨੂੰ ਪਸੰਦ ਨਹੀਂ ਸੀ ਕਿ ਉਸ ਨੇ ਦੋਹਾਂ ਨੂੰ ਗੋਲੀ ਮਾਰ ਦਿੱਤੀ।
ਪੁਲਸ ਮੁਤਾਬਕ ਮਹਿੰਦੀ ਦੀ ਰਸਮ ਦੌਰਾਨ ਭਰਾ ਨਸੀਰ ਹੁਸੈਨ ਨੇ 20 ਸਾਲਾ ਭੈਣ ਕੋਸਲ ਅਤੇ 25 ਸਾਲਾ ਭੈਣ ਗੁਲਜ਼ਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹੁਸੈਨ ਵਿਰੁੱਧ ਉਸ ਦੇ ਪਿਤਾ ਅਤਾ ਮੁਹੰਮਦ ਨੇ ਪੁਲਸ ''ਚ ਮਾਮਲਾ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਹੁਸੈਨ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ। ਹੁਸੈਨ ਨੇ ਸਭ ਕੁਝ ਖਤਮ ਕਰ ਦਿੱਤਾ। ਸੀਨੀਅਰ ਪੁਲਸ ਅਧਿਕਾਰੀ ਮਹਿਰ ਰਿਆਜ਼ ਨੇ ਦੱਸਿਆ ਕਿ ਭਰਾ ਹੁਸੈਨ ਨੂੰ ਦੋਹਾਂ ਭੈਣਾਂ ਵਲੋਂ ਲਵ ਮੈਰਿਜ ਕਰਾਉਣ ''ਤੇ ਇਤਰਾਜ਼ ਸੀ। ਉਹ ਚਾਹੁੰਦਾ ਸੀ ਕਿ ਦੋਹਾਂ ਦਾ ਵਿਆਹ ਪਰਿਵਾਰ ਦੀ ਮਰਜ਼ੀ ਮੁਤਾਬਕ ਹੋਵੇ। ਦੱਸਣ ਯੋਗ ਹੈ ਕਿ ਪਾਕਿਸਤਾਨ ''ਚ ਪਿਛਲੇ ਸਾਲ ਆਨਰ ਕਿਲਿੰਗ ਦੇ ਨਾਂ ''ਤੇ ਤਕਰੀਬਨ 1100 ਲੜਕੀਆਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ।


Tanu

News Editor

Related News