ਘਰ ਵਿਚ ਬਣੀ ਇਸ ਦਵਾਈ ਨਾਲ ਛੁਡਾਓ ਸ਼ਰਾਬ ਅਤੇ ਸਿਗਰਟ ਦੀ ਮਾੜੀ ਆਦਤ

08/18/2017 5:25:10 PM

ਨਵੀਂ ਦਿੱਲੀ— ਸ਼ਰਾਬ ਅਤੇ ਸਿਗਰਟ ਇਕ ਅਜਿਹਾ ਨਸ਼ਾ ਹੈ ਜਿਸ ਦੀ ਲੱਤ ਜੇ ਕਿਸੇ ਨੂੰ ਲੱਗ ਜਾਵੇ ਤਾਂ ਉਸ ਨੂੰ ਛੁਡਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਸ਼ਰਾਬ ਅਤੇ ਸਿਗਰਟ ਪੀਣ ਨਾਲ ਇਕ ਤਾਂ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਦੂਜਾ ਘਰ ਵਿਚ ਕਲੇਸ਼ ਬਣਿਆ ਰਹਿੰਦਾ ਹੈ। ਕੁਝ ਲੋਕ ਤਾਂ ਇਸ ਮਾੜੀ ਆਦਤ ਨੂੰ ਛੱਡਣਾ ਚਾਹੁੰਦੇ ਹਨ ਪਰ ਛੱਡ ਨਹੀਂ ਪਾਉਂਦੇ। ਅਜਿਹੇ ਵਿਚ ਘਰ ਵਿਚ ਹੀ ਅਜਿਹੀ ਦਵਾਈ ਬਣਾ ਸਕਦੇ ਹੋ ਜਿਸ ਨਾਲ ਕਿਸੇ ਵੀ ਤਰ੍ਹਾਂ ਦੇ ਨਸ਼ੇ ਨੂੰ ਛੁਡਾਇਆ ਜਾ ਸਕਦਾ ਹੈ। 
ਸਮੱਗਰੀ 
-
100 ਗ੍ਰਾਮ ਅਦਰਕ
- 2-3 ਨਿੰਬੂ ਦਾ ਰਸ
- 1 ਚਮੱਚ ਸੇਂਧਾ ਨਮਕ
ਵਰਤੋਂ ਕਰਨ ਦਾ ਤਰੀਕਾ
ਇਸ ਲਈ ਸੱਭ ਤੋਂ ਪਹਿਲਾਂ ਅਦਰਕ ਨੂੰ ਛਿੱਲ ਕੇ ਪਤਲੇ ਅਤੇ ਛੋਟੇ-ਛੋਟੇ ਟੁੱਕੜਿਆਂ ਵਿਚ ਕੱਟ ਲਓ। ਫਿਰ ਇਸ 'ਤੇ ਅੱਧਾ ਚਮੱਚ ਸੇਂਧਾ ਨਮਕ ਅਤੇ ਨਿੰਬੂ ਦਾ ਰਸ ਪਾ ਕੇ ਮਿਕਸ ਕਰੋ। ਮਿਕਸ ਕਰਨ ਤੋਂ ਬਾਅਦ ਅਦਰਕ ਨੂੰ ਪਲੇਟ ਵਿਚ ਪਾ ਕੇ ਧੁੱਪ ਵਿਚ ਸੁੱਕਣ ਲਈ ਰੱਖ ਦਿਓ। ਜਦੋਂ ਟੁੱਕੜੇ ਚੰਗੀ ਤਰ੍ਹਾਂ ਨਾਲ ਸੁੱਕ ਜਾਣ ਤਾਂ ਇਸ ਨੂੰ ਏਅਰ ਟਾਈਟ ਡਿੱਬੇ ਵਿਚ ਰੱਖ ਦਿਓ ਅਤੇ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਚੂਸਨ ਲਈ ਕਹੋ। ਜਦੋਂ ਵੀ ਸਿਗਰੇਟ ਜਾਂ ਸ਼ਰਾਬ ਪੀਣ ਦੀ ਚਾਹ ਹੋਵੇ ਤਾਂ ਅਦਰਕ ਦੇ ਟੁੱਕੜੇ ਨੂੰ ਮੂੰਹ ਵਿਚ ਪਾ ਕੇ ਚੂਸੋ। ਅਜਿਹਾ ਕਰਨ ਨਾਲ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਦਾ ਮਨ ਨਹੀਂ ਕਰੇਗਾ ਅਤੇ ਇਸ ਨਾਲ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ।


Related News