ਸਿਰਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋ

08/17/2017 5:24:32 PM

ਨਵੀਂ ਦਿੱਲੀ— ਭੱਜਦੋੜ ਭਰੀ ਜ਼ਿੰਦਗੀ ਦੇ ਚਲਦੇ ਸਟੂਡੇਂਟ ਹੋਵੇ ਜਾਂ ਫਿਰ ਜੋਬ ਕਰਨ ਵਾਲੇ ਸਾਰੇ ਹੀ ਸਿਰ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ। ਲੋਕ ਸਿਰ ਦਰਦ ਤੋਂ ਛੁਟਕਾਰਾ ਪਾਉਣ ੍ਰਈ ਪੇਨ ਕਿਲਰ ਲੈਂਦੇ ਹਨ। ਇਹ ਦਵਾਈ ਕੁਝ ਦੇਰ ਤਾਂ ਆਰਾਮ ਦਿੰਦੀਆਂ ਹਨ ਪਰ ਇਨ੍ਹਾਂ ਦੇ ਸਾਈਡ ਇਫੈਕਟ ਵੀ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਸਿਰ ਦਰਦ ਦੀ ਸਮੱਸਿਆ ਤੋਂ ਮਿੰਟਾਂ ਵਿਚ ਛੁਟਕਾਰਾ ਪਾਇਆ ਜਾ ਸਕਦਾ ਹੈ। ਜਿਸ ਨਾਲ ਘਰੇਲੂ ਉਪਚਾਰ ਕਾਰਗਾਰ ਸਿੱਧ ਹੁੰਦੇ ਹਨ।
ਸਿਰ ਦਰਦ ਠੀਕ ਕਰਨ ਦੇ ਘਰੇਲੂ ਉਪਾਅ
1.
ਸਿਰ ਦਰਦ ਹੋਣ 'ਤੇ ਬਿਸਤਰ 'ਤੇ ਲੇਟ ਕੇ ਸਿਰ ਦਰਦ ਵਾਲੇ ਹਿੱਸੇ ਨੂੰ ਬੈੱਡ ਤੋਂ ਥੱਲੇ ਲਟਕਾਓ। ਇਸ ਨਾਲ ਸਿਰ ਦਰਦ ਤੋਂ ਰਾਹਤ ਮਿਲੇਗੀ।
2. ਸਿਰ ਦਰਦ ਹੋਣ 'ਤੇ ਦਾਲਚੀਨੀ ਦੇ ਪਾਣੀ ਨਾਲ ਮਹੀਨ ਪੀਸ ਕੇ ਮੱਥੇ 'ਤੇ ਇਸ ਦਾ ਪਤਲਾ ਲੇਪ ਲਗਾਓ। ਲੇਪ ਸੁੱਕ ਜਾਣ ਤੋਂ ਬਾਅਦ ਉਸ ਨੂੰ ਹਟਾ ਦਿਓ। ਇਸ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ। 
3. ਮੁਲੇਠੀ ਨੂੰ ਕੁੱਟ ਕੇ ਚੂਰਨ ਬਣਾ ਲਓ। ਇਸ ਚੂਰਨ ਨੂੰ ਨੱਕ ਦੇ ਕੋਲ ਲੈ ਜਾ ਕੇ ਸੁੰਘੋ ਇਸ ਨਾਲ ਵੀ ਸਿਰ ਦਰਦ ਤੋਂ ਰਾਹਤ ਮਿਲਦੀ ਹੈ।
4. ਇਕ ਲੌਂਗ ਅਤੇ ਤੁਲਸੀ ਦੇ ਪੱਤੇ ਪਾ ਕੇ ਚਾਹ ਬਣਾ ਕੇ ਪੀਓ ਚਾਹ ਦਿਮਾਗ ਨੂੰ ਸਚੇਤ ਕਰਦੀ ਹੈ। ਇਸ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ।
5. ਤਣਾਅ ਅਤੇ ਭੱਜਦੋੜ ਨਾਲ ਵੀ ਸਿਰ ਦਰਦ ਹੋ ਸਕਦਾ ਹੈ। ਇਸ ਨੂੰ ਦੂਰ ਕਰਨ ਲਈ ਕਿਸੇ ਹਰਬਲ ਤੇਲ ਨਾਲ ਆਪਣੇ ਸਿਰ ਦੀ ਮਾਲਿਸ਼ ਕਰੋ। ਮਾਲਿਸ਼ ਤੋਂ ਪਹਿਲਾਂ ਤੇਲ ਨੂੰ ਹਲਕਾ ਗਰਮ ਕਰੋ। 
6. ਤੋਲਿਏ ਨੂੰ ਹਲਕਾ ਗਰਮ ਪਾਣੀ ਵਿਚ ਪਾ ਕੇ ਉਸ ਤੋਲਿਏ ਨਾਲ ਦਰਦ ਵਾਲੇ ਹਿੱਸੇ ਦੀ ਮਾਲਿਸ਼ ਕਰੋ। ਇਸ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ। 
7. ਸਿਰ ਦਰਦ ਦਾ ਕਾਰਨ ਹੈਂਗ ਓਵਰ ਹੈ ਤਾਂ ਨਿੰਬੂ ਪਾਣੀ ਹਰਬਲ ਉਪਚਾਰ ਤੁਹਾਡੇ ਬਹੁਤ ਕੰਮ ਆ ਸਕਦਾ ਹੈ। 
8. ਅਦਰਕ ਪਾਊਡਰ ਜਾਂ ਸੌਂਠ ਦਾ ਇਕ ਚਮੱਚ ਪਾਊਡਰ ਲਓ। ਇਸ ਨੂੰ ਥੋੜ੍ਹੇ ਪਾਣੀ ਵਿਚ ਮਿਲਾ ਕੇ ਗਰਮ ਕਰ ਲਓ। ਹਲਕਾ ਠੰਡਾ ਹੋਣ ਦੇ ਬਾਅਦ ਇਸ ਨੂੰ ਮੱਥੇ 'ਤੇ ਲਗਾਓ।


Related News