ਸਰੀਰ ਦੀ ਕਮਜ਼ੋਰੀ ਨੂੰ ਕਰਨਾ ਹੈ ਦੂਰ ਰੋਜ਼ਾਨਾ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ

10/16/2017 6:20:08 PM

ਨਵੀਂ ਦਿੱਲੀ— ਅੱਜਕਲ ਗਲਤ ਖਾਣ-ਪੀਣ ਅਤੇ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਕਾਰਨ ਲੋਕਾਂ ਵਿਚ ਕਮਜ਼ੋਰੀ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਸਰੀਰ ਵਿਚ ਕਮਜ਼ੋਰੀ ਹੋਣ 'ਤੇ ਤੁਹਾਨੂੰ ਉਲਟੀ, ਥਕਾਵਟ, ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਦੀ ਬਜਾਏ ਤੁਸੀਂ ਖਾਣ-ਪੀਣ ਠੀਕ ਢੰਗ ਨਾਲ ਕਰਕੇ ਵੀ ਇਸ ਸਮੱਸਿਅ ਤੋਂ ਰਾਹਤ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕਮਜ਼ੋਰੀ ਦੂਰ ਕਰਨ ਦੇ ਕੁਝ ਆਯੁਰਵੇਦਿਲ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ। 
1. ਟਮਾਟਰ ਦਾ ਸੂਪ 
ਰੋਜ਼ਾਨਾ ਸਵੇਰੇ ਟਮਾਟਰ ਦਾ ਸੂਪ ਪੀਣ ਨਾਲ ਤੁਹਾਨੂੰ ਦਿਨ ਭਰ ਭੁੱਖ ਨਹੀਂ ਲੱਗਦੀ ਅਤੇ ਇਸ ਤੋਂ ਇਲਾਵਾ ਤੁਹਾਡੇ ਸਰੀਰ ਵਿਚ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ। 
2. ਨਮਕ ਦਾ ਪਾਣੀ
ਥੋੜ੍ਹੇ ਜਿਹੇ ਨਮਕ ਨੂੰ ਪਾਣੀ ਵਿਚ ਉਬਾਲ ਕੇ ਉਂਗਲੀਆਂ ਨਾਲ ਮਾਸਪੇਸ਼ੀਆਂ ਦੀ ਮਾਲਿਸ਼ ਕਰੋ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਦਾ ਦਰਦ ਅਤੇ ਅਕੜਣ ਮਿੰਟਾਂ ਵਿਚ ਦੂਰ ਹੋ ਜਾਵੇਗੀ ਅਤੇ ਕਮਜ਼ੋਰੀ ਵੀ ਦੂਰ ਹੋਵੇਗੀ। 
3. ਖਜੂਰ 
ਰੋਜ਼ਾਨਾ ਖਜੂਰ ਖਾਣ ਨਾਲ ਕੁਝ ਸਮੇਂ ਵਿਚ ਤੁਹਾਡੀ ਕਮਜ਼ੋਰੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਸਰੀਰ ਵਿਚ ਐਨਰਜੀ ਬਣਾਉਣ ਲਈ ਰੋਜ਼ਾਨਾ ਘੱਟ ਤੋਂ ਘੱਟ 10 ਖਜੂਰ ਦੀ ਵਰਤੋਂ ਕਰੋ। 
4. ਅਲਸੀ ਦੇ ਬੀਜ 
ਰੋਜ਼ਾਨਾ ਦੁੱਧ ਨਾਲ ਅਲਸੀ ਦੇ ਬੀਜਾਂ ਦੀ ਵਰਤੋ ਤੁਹਾਡੀ ਕਮਜ਼ੋਰੀ ਨੂੰ ਜਲਦੀ ਹੀ ਖਤਮ ਕਰਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। 
5. ਕੌਫੀ ਦੀ ਵਰਤੋ
ਖਾਣਾ ਖਾਣ ਦੇ ਬਾਅਦ ਰੋਜ਼ਾਨਾ ਕੌਫੀ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਕੁਝ ਹੀ ਮਹੀਨਿਆ ਵਿਚ ਤੁਹਾਡੀ ਕਮਜ਼ੋਰੀ ਦੀ ਸਮੱਸਿਆ ਦੂਰ ਹੋ ਜਾਵੇਗੀ।


Related News