ਇਕ ਵਾਰ ਫਿਰ ਤੋਂ One Plus 5 ਦੀ ਜਾਣਕਾਰੀ ਹੋਈ ਲੀਕ

05/29/2017 9:07:15 PM

ਨਵੀਂ ਦਿੱਲੀ— ਲਾਂਚ ਹੋਣ ਤੋਂ ਪਹਿਲਾਂ ਹੀ ਵਨ ਪਲੱਸ ਦੀਆਂ ਕਈ ਜਾਣਕਾਰੀ ਸਾਹਮਣੇ ਆ ਰਹੀਆਂ ਹਨ। ਪਿਛਲੇ ਇਕ ਮਹੀਨੇ ਤੋਂ ਇਸ ਸਮਾਰਟਫੋਨ ਦੀ ਚਰਚਾ ਹੋ ਰਹੀ ਹੈ। ਇਸ ਵਾਰ ਜੋ ਇਸ ਸਮਾਰਟਫੋਨ ਦੀ ਲੀਕ ਤਸਵੀਰ ਸਾਹਮਣੇ ਆਈ ਹੈ, ਉਸ ''ਚ ਇਸ ਦੇ ਸਾਈਡ ਡਿਸਪਲੇ ''ਚ ਨੈਰੋ ਬੇਜੇਲ ਨਜ਼ਰ ਆ ਰਹੇ ਹਨ।
Slashleaks ਦੁਆਰਾ ਸਾਂਝਾ ਕੀਤੀ ਗਈ ਜਾਣਕਾਰੀ ਮੁਤਾਬਕ ਆਉਣ ਵਾਲੇ ਸਮਾਰਟਫੋਨ ਦੇ ਪਿਛਲੇ ਪਾਸੇ ਵਰਟਿਕਲ ਡਿਊਲ ਕੈਮਰਾ ਸੇਟਅਪ ਹੋਵੇਗਾ, ਨਾਲ ਹੀ ਇਸ ਦੀ ਡਿਸਪਲੇ ''ਚ ਕਰੀਬ-ਕਰੀਬ ਬਿਨ੍ਹਾਂ ਬੇਜੇਲ ਵਾਲਾ ਡਿਜ਼ਾਈਨ ਹੋਵੇਗਾ। LED ਫਲੈਸ਼ ਬੈਕ ''ਚ ਹੀ ਡਿਊਲ ਕੈਰਮਾ ਸੇਟਅਪ ਦੇ ਅੰਦਰ ਹੋਵੇਗਾ। ਇਸ ਦੇ ਇਲਾਵਾ ਫਿੰਗਪਿੰ੍ਰਟ ਸੈਂਸਰ ਫਰੰਟ ''ਚ ਹੋਮ ਬਟਨ ''ਚ ਹੋਵੇਗਾ।
ਪਿਛਲੀ ਲੀਕ ਹੋਈ ਜਾਣਕਾਰੀ ''ਚ ਕੈਮਰੇ ਦੇ ਸੈਕਸ਼ਨ ਦੀ ਗੱਲ ਕੀਤੀ ਗਈ ਸੀ, ਪਰ ਬੇਜੇਲ ਲੈਸ ਡਿਸਪਲੇ ਦੀ ਗੱਲ ਇਸ ਵਾਰ ਨਵੇਂ ਤੌਰ ''ਤੇ ਨਜ਼ਰ ਆਈ ਹੈ। ਭਾਰਤ ''ਚ ਪਹਿਲੀਂ ਵਾਰ ਵਨ ਪਲੱਸ 5 ''ਚ ਸਨੈਪਡਰੈਗਨ 835 ਪ੍ਰੋਸੇਸਰ ਦਿੱਤਾ ਜਾਵੇਗਾ। ਦੂਜੇ ਸ਼ਪੇਸਿਫਿਕੇਸ਼ਨਸ਼ ਦੀ ਗੱਲ ਕਰੀਏ ਤਾਂ ਇਸ ''ਚ 5.5 ਇੰਚ QHD (1440*2560 ਪਿਕਸਲ) ਡਿਸਪਲੇ ਅਤੇ 64GB ਇੰਟਰਨਲ ਸਟੋਰੇਜ ਹੋਵੇਗੀ, ਜਿਸ ਨੂੰ ਕਾਰਡ ਦੀ ਮਦਦ ਨਾਲ 128 GB ਵਧਾਇਆ ਜਾ ਸਕਦਾ ਹੈ।


Related News