ਕਰਨ ਦੇ ਵਿਆਹ ਬਾਰੇ ਕੀ ਕਿਹਾ ਉਸ ਦੀ ਪਹਿਲੀ ਪਤਨੀ ਨੇ

05/02/2016 2:52:12 PM

 ਮੁੰਬਈ— ਬਾਲੀਵੁੱਡ ਦਾ ਅਦਾਕਾਰ ਕਰਨ ਸਿੰਘ ਗਰੋਵਰ ਅਤੇ ਅਦਾਕਾਰਾ ਬਿਪਾਸ਼ਾ ਬਾਸੂ ਹੁਣ ਅਧਿਕਾਰਕ ਤੋਂਰ ''ਤੇ ਪਤੀ ਪਤਨੀ ਹਨ। ਇਹ ਬਿਪਾਸ਼ਾ ਦਾ ਪਹਿਲਾਂ ਵਿਆਹ ਹੈ। ਜਦ ਕਿ ਕਰਨ ਸਿੰਘ ਇਸ ਤੋਂ ਪਹਿਲਾਂ ਦੋ ਵਾਰ ਵਿਆਹ ਕਰ ਚੁੱਕੇ ਹਨ। ਇਸ ਮੋਕੇ ''ਤੇ ਉਨ੍ਹਾਂ ਦੀ ਪਹਿਲੀ ਪਤਨੀ ਸ਼ਰਧਾ ਨਿਗਮ ਨੂੰ ਵਿਆਹ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੋਵੇ ਜਿੰਦਗੀ ਭਰ ਖੁਸ਼ ਰਹਿਣ ਅਤੇ ਅੱਗੇ ਵੱਧਣ।
ਜਾਣਕਾਰੀ ਅਨੁਸਾਰ ਕਰਨ ਦੀ ਦੂਜੀ ਪਤਨੀ ਜੈਨੀਫਰ ਵਿਗਰੇਟ ਨੇ ਕਿਹਾ ਸੀ ਕਿ
 "It was an experience, and an amazing roller-coaster ride"।  ਜੈਨੀਫਰ ਨੇ ਕਿਹਾ ਮੈਨੂੰ ਆਪਣੇ ਕਿਸੇ ਵੀ ਫੈਸਲੇ ''ਤੇ ਪਛਤਾਵਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕਰਨ ਆਪਣੀ ਜਿੰਦਗੀ ''ਚ ਖੁਸ਼ ਰਹੇ।


Related News