ਜਲਦੀ ਹੀ ਜਹਾਜ਼ ''ਚ ਵੀ ਮਿਲੇਗੀ ਵਾਈ-ਫਾਈ ਦੀ ਸੁਵਿੰਧਾ!

07/22/2017 11:17:58 PM

ਨਵੀਂ ਦਿੱਲੀ— ਹੁਣ ਤੁਸੀਂ ਜਹਾਜ਼ 'ਚ ਵੀ ਰਹੋਗੇ ਇੰਟਰਨੈਟ ਨਾਲ ਕਨੈਕਟੈਡ। ਜ਼ਲਦੀ ਹੀ ਯਾਤਰਾ ਦੌਰਾਨ ਤੁਸੀਂ ਵਾਈ-ਫਾਈ ਨਾਲ ਇੰਟਰਨੈਟ ਦਾ ਇਸਤੇਮਾਲ ਕਰ ਸਕੋਗੇ। ਭਾਰਤ 'ਚ ਹੁਣ ਜਲਦੀ ਹੀ ਫਲਾਈਟ ਨਾਲ ਸਫਰ ਦੌਰਾਨ ਯਾਤਰੀਆਂ ਨੂੰ ਵਾਈ-ਫਾਈ ਸੁਵਿਧਾ ਮਿਲੇਗੀ। ਬੀ. ਐੱਸ. ਐੱਨ. ਐੱਲ. ਨੂੰ ਇਹ ਸੇਵਾ ਦੇਣ ਦੇਣ ਲਈ ਗ੍ਰਹਿ ਮੰਤਰਾਲੇ ਅਤੇ ਦੂਰਸੰਚਾਰ ਵਿਭਾਗ ਦੀ ਇੰਜਾਜ਼ਤ ਮਿਲ ਗਈ ਹੈ। ਬੀ. ਐੱਸ. ਐੱਨ. ਐੱਲ. 1 ਸਾਲ 'ਚ ਜਹਾਜ਼ ਅਤੇ ਸ਼ਿਪ 'ਤੇ ਇੰਟਰਨੈਟ ਸੁਵਿੰਧਾ ਮੁਹੱਇਆ ਕਰਵਾਈ ਜਾਵੇਗੀ।
ਇਨ੍ਹਾਂ ਫਲਾਈਟ ਇੰਟਰਨੈਟ ਦੀ ਸੁਵਿੰਧਾ ਮਿਲਣ ਨਾਲ ਬਿਜਨੇਸ ਕਲਾਸ ਦੇ ਯਾਤਰੀ ਆਪਣੀ ਕਾਰੋਬਾਰ ਜ਼ਰੂਰਤਾਂ ਦੇ ਲਈ ਹਰ ਸਮੇਂ ਕਨੈਕਟ ਰਹਿਣਗੇ। ਇਹ ਆਮ ਲੋਕ ਵੀ ਸੋਸ਼ਲ ਮੀਡੀਆ 'ਤੇ ਆਪਣਿਆਂ ਨਾਲ ਜੁੜੇ ਰਹਿਣਗੇ। ਵਾਈ-ਫਾਈ ਦੀ ਸੁਵਿੰਧਾ ਦੇਣ 'ਚ ਏਅਰ ਇੰਡੀਆ ਸਭ ਤੋਂ ਅੱਗੇ ਰਹਿ ਸਕਦੀ ਹੈ। ਏਅਰ ਇੰਡੀਆ ਨੇ ਇਸ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਮੁਤਾਬਕ ਇਸ ਦੀ ਸ਼ੁਰੂਆਤ ਇਸ ਦੀ ਲੰਬੀ ਦੂਰੀ ਦੀ ਉਡਾਨਾ ਨਾਲ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਜੈੱਟ ਏਅਰਵੇਜ ਅਤੇ ਵਿਸਤਾਰਾ ਦੀਆਂ ਉਡਾਨਾਂ 'ਚ ਫਿਲਹਾਲ ਵਾਈ-ਫਾਈ ਦੀ ਸੁਵਿੰਧਾ ਮਿਲਦੀ ਹੈ ਪਰ ਸਿਰਫ ਗੇਮਜ਼ ਦੇ ਲਈ। ਹਵਾ 'ਚ ਇੰਟਰਨੈਟ ਦੀ ਸੁਵਿੰਧਾ ਨੂੰ ਪੂਰੀ ਤਰ੍ਹਾਂ ਨਾਲ ਚਾਲੂ ਹੋਣ 'ਚ ਹਾਲੇਂ ਸਾਲ ਭਰ ਦਾ ਸਮਾਂ ਹੋਰ ਲੱਗ ਸਕਦਾ ਹੈ। ਇਸ ਦੇ ਨਾਲ ਹੀ ਸ਼ੁਰੂਆਤ 'ਚ ਤੁਹਾਨੂੰ ਮੋਟੀ ਕੀਮਤ ਵੀ ਦੇਣੀ ਪੈਂ ਸਕਦੀ ਹੈ।


Related News