GSTR-3B ਰਿਟਰਨ ਫਾਈਲਿੰਗ ਦੀ ਤਾਰੀਕ ਵਧੀ, ਇਨਪੁੱਟ ਕ੍ਰੇਡਿਟ ਲੈਣ ਵਾਲਿਆਂ ਨੂੰ ਹੋਵੇਗਾ ਫਾਇਦਾ

08/18/2017 1:49:49 PM

ਨਵੀਂ ਦਿੱਲੀ—ਸਰਕਾਰ ਨੇ ਮਾਲ ਅਤੇ ਸੇਵਾ ਟੈਕਸ (ਜੀ. ਐੱਸ. ਟੀ) ਵਿਵਸਥਾ 'ਚ ਬਦਲਾਅ ਦੌਰਾਨ ਇਨਪੁੱਟ ਟੈਕਸ ਕ੍ਰੇਡਿਟ ਲੈਣ ਵਾਲੇ ਟੈਕਸਦਤਾਵਾਂ ਨੂੰ ਕੁਝ ਰਾਹਤ ਦਿੰਦੇ ਹੋਏ ਰਿਟਰਨ ਦਾਖਲ ਕਰਨ ਲਈ ਇਕ ਹਫਤੇ ਦਾ ਹੋਰ ਸਮਾਂ ਦੇ ਦਿੱਤਾ ਹੈ। ਹੁਣ ਇਹ ਟੈਕਸਦਾਤਾ 28 ਅਗਸਤ ਤੱਕ ਟੈਕਸ ਰਿਟਰਨ ਦਾਖਲ ਕਰ ਪਾਉਣਗੇ। ਜੀ. ਐੱਸ. ਟੀ. ਵਿਵਸਥਾ 'ਚ ਕਾਰੋਬਾਰੀਆਂ ਨੂੰ ਜੁਲਾਈ ਲਈ ਆਪਣੀ ਪਹਿਲੀ ਰਿਟਰਨ ਜੀ. ਐੱਸ. ਟੀ. ਆਰ.- 3 ਬੀ ਜੀ. ਐੱਸ. ਟੀ. ਨੈੱਟਵਰਕ 'ਤੇ 20 ਅਗਸਤ ਤੱਕ ਦਾਖਲ ਕਰਨਾ ਹੈ। 
ਇਨਪੁੱਟ ਕ੍ਰੇਡਿਟ ਲੈਣ ਵਾਲੇ ਟੈਕਸਦਤਾਵਾਂ ਨੂੰ ਮਿਲੀ ਰਾਹਤ
ਰਿਟਰਨ ਦਾਖਲ ਕਰਨ ਦੀ ਸ਼ੁਰੂਆਤ 5 ਅਗਸਤ ਤੋਂ ਹੋ ਗਈ ਹੈ। ਵਿੱਤੀ ਮੰਤਰਾਲੇ ਨੇ ਉਨ੍ਹਾਂ ਇਲਾਈਆਂ ਨੂੰ ਕੁਝ ਰਾਹਤ ਦੇਣ ਦਾ ਐਲਾਨ ਕੀਤਾ ਹੈ ਜੋ ਇਸ ਨਵੀਂ ਵਿਵਸਥਾ 'ਚ ਬਦਲਾਅ ਦੇ ਦੌਰ ਦੇ ਇਨਪੁੱਟ ਟੈਕਸ ਕ੍ਰੇਡਿਟ ਦਾ ਦਾਅਵਾ ਕਰੇਗੀ। ਮੰਤਰਾਲੇ ਨੇ ਕਿਹਾ ਕਿ ਬਦਲਾਅ ਦੌਰਾਨ ਇਨਪੁੱਟ ਟੈਕਸ ਕ੍ਰੇਡਿਟ ਨਹੀਂ ਲੈਣ ਵਾਲੇ ਟੈਕਸਦਤਾਵਾਂ ਨੂੰ ਫਾਰਮ 3ਬੀ 'ਚ ਜ਼ਰੂਰੀ ਰੂਪ ਨਾਲ ਆਪਣਾ ਟੈਕਸ ਅਤੇ ਰਿਟਰਨ 20 ਅਗਸਤ ਤੋਂ ਪਹਿਲਾਂ ਜਮ੍ਹਾ ਕਰਵਾਉਣੀ ਹੋਵੇਗੀ।
ਕੀ ਕਹਿਣਾ ਹੈ ਕੰਪਨੀਆਂ ਦਾ
ਵਰਣਨਯੋਗ ਹੈ ਕਿ ਕੰਪਨੀਆਂ ਨੂੰ ਡਰ ਸੀ ਕਿ ਸਰਕਾਰ ਐਡਵਾਂਸ ਟੈਕਸ ਨੂੰ ਲੈ ਕੇ ਨੋਟੀਫਿਕੇਸ਼ਨ ਨਹੀਂ ਲਿਆਈ ਤਾਂ ਕੰਪਨੀਆਂ ਜੀ. ਐੱਸ. ਟੀ. ਪੇਮੈਂਟ ਦੇ ਸਮੇਂ ਪੁਰਾਣੇ ਇਨਪੁੱਟ ਕ੍ਰੇਡਿਟ ਦਾ ਫਾਇਦਾ ਫਿਲਹਾਲ ਨਹੀਂ ਲੈ ਪਾਏਗੀ। ਕੰਪਨੀਆਂ ਮੁਤਾਬਕ ਇਹ ਸਰਕਾਰ ਵਲੋਂ ਪ੍ਰੋਸੈੱਸ 'ਚ ਕੀਤੀ ਗਈ ਗਲਤੀ ਹੈ ਕਿਉਂਕਿ ਸਿਸਟਮ 'ਚ ਅਡਜਸਮੈਂਟ ਦਾ ਬਦਲਾਅ ਨਹੀਂ ਹੈ ਜਦਕਿ ਜੀ. ਐੱਸ. ਟੀ. ਕਾਨੂੰਨ 'ਚ ਇਹ ਪ੍ਰਬੰਧ ਕੀਤਾ ਗਿਆ ਹੈ ਕਿ ਕੰਪਨੀਆਂ ਪੁਰਾਣੇ ਕ੍ਰੇਡਿਟ ਨੂੰ ਜੁਲਾਈ ਅਤੇ ਅਗਸਤ ਦੀ ਟੈਕਸ ਪੇਮੈਂਟ ਦੇ ਸਮੇਂ ਅਡਜਸਟ ਕਰ ਸਕਦੇ ਹਨ।  


Related News