ਜੀ. ਐੱਸ. ਟੀ. ਤੋਂ ਪਹਿਲਾਂ ਸੋਨੇ-ਹੀਰੇ ਦੇ ਗਹਿਣਿਆਂ 'ਤੇ ਭਾਰੀ ਛੋਟ!

06/28/2017 8:11:31 AM

ਮੁੰਬਈ— ਵਸਤੂ ਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਲਾਗੂ ਹੋਣ 'ਚ ਸਿਰਫ ਕੁਝ ਹੀ ਦਿਨ ਬਚੇ ਹਨ ਅਤੇ ਅਜਿਹੇ 'ਚ ਜੌਹਰੀਆਂ ਨੇ ਹੀਰੇ ਜੜੇ ਗਹਿਣਿਆਂ ਦੀ ਬਣਾਈ (ਮੇਕਿੰਗ) ਦੇ ਚਾਰਜ 'ਤੇ 100 ਫੀਸਦੀ ਤਕ ਦੀ ਛੋਟ ਦੇ ਕੇ ਪੁਰਾਣਾ ਸਟਾਕ ਕੱਢਣ ਦੀ ਕੋਸ਼ਿਸ਼ ਤੇਜ਼ ਕਰ ਦਿੱਤੀ ਹੈ। 1 ਜੁਲਾਈ ਤੋਂ ਜੀ. ਐੱਸ. ਟੀ. ਲਾਗੂ ਹੋਣ ਨਾਲ ਗਹਿਣੇ ਤਿੰਨ ਫੀਸਦੀ ਤਕ ਮਹਿੰਗੇ ਹੋ ਜਾਣਗੇ। ਉੱਥੇ ਹੀ ਸੋਨੇ ਦੇ ਮੇਕਿੰਗ ਚਾਰਜ 'ਤੇ ਵੀ 50 ਫੀਸਦੀ ਤਕ ਦੀ ਛੋਟ ਦਿੱਤੀ ਜਾ ਰਹੀ ਹੈ। 
ਜੁਲਾਈ 'ਚ ਮਹਿੰਗੇ ਹੋਣਗੇ ਗਹਿਣੇ
ਪੂਰੇ ਭਾਰਤ 'ਚ ਗਹਿਣਾ ਕਾਰੋਬਾਰੀਆਂ ਦੀ ਅਗਵਾਈ ਕਰਨ ਵਾਲੀ ਸੰਸਥਾ ਸਰਬ ਭਾਰਤੀ ਰਤਨ ਅਤੇ ਗਹਿਣਾ ਵਪਾਰ ਸੰਘ (ਜੀ. ਜੇ. ਐੱਫ.) ਦੇ ਮੁਖੀ ਨਿਤਿਨ ਖੰਡੇਵਾਲ ਨੇ ਕਿਹਾ, ''ਹੁਣ ਜੌਹਰੀਆਂ ਨੂੰ ਗਾਹਕਾਂ ਤੋਂ ਵਸੂਲੇ ਜਾਣ ਵਾਲੇ ਜੀ. ਐੱਸ. ਟੀ. ਦਾ ਬਹੀਖਾਤਾ ਬਣਾਉਣ ਦੀ ਜ਼ਰੂਰਤ ਹੋਵੇਗੀ। ਇਸ ਦਾ ਮਤਲਬ ਹੈ ਕਿ ਗਾਹਕ ਨੂੰ ਜੀ. ਐੱਸ. ਟੀ. ਦਾ ਸਿਰਫ ਤਿੰਨ ਫੀਸਦੀ ਅਦਾ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਜੌਹਰੀ ਨੂੰ ਇਹ ਸਰਕਾਰ ਨੂੰ ਦੇਣਾ ਹੋਵੇਗਾ। ਇਸ ਲਈ ਜੀ. ਐੱਸ. ਟੀ. ਤੋਂ ਬਾਅਦ ਗਹਿਣੇ ਤਿੰਨ ਫੀਸਦੀ ਤਕ ਮਹਿੰਗੇ ਹੋ ਜਾਣਗੇ।''

PunjabKesari
ਇਹ ਦੇ ਰਹੇ ਨੇ ਛੋਟ!
ਕਾਰੋਬਾਰੀ ਸੂਤਰਾਂ ਦਾ ਮੰਨਣਾ ਹੈ ਕਿ ਜੀ. ਐੱਸ. ਟੀ. 1 ਜੁਲਾਈ ਦੇ ਬਾਅਦ ਬਚੇ ਹੋਏ ਮਾਲ 'ਤੇ ਲਾਗੂ ਹੋਵੇਗਾ ਅਤੇ ਇਸ ਲਈ ਜੌਹਰੀ ਗਾਹਕਾਂ ਨੂੰ ਹੁਣੇ ਤੋਂ ਗਹਿਣੇ ਖਰੀਦਣ ਲਈ ਉਤਸ਼ਾਹਤ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਟਾਟਾ ਸਮੂਹ ਦੀ ਕੰਪਨੀ ਟਾਈਟਨ ਹੀਰੇ ਜੜੇ ਸੋਨੇ ਦੇ ਗਹਿਣਿਆਂ ਦੇ ਬਣਾਈ ਚਾਰਜ 'ਤੇ 15 ਫੀਸਦੀ ਤਕ ਅਤੇ ਆਮ ਗਹਿਣਿਆਂ 'ਤੇ 10 ਫੀਸਦੀ ਤਕ ਦੀ ਛੋਟ ਦੇ ਰਹੀ ਹੈ। ਕੰਪਨੀ ਪੁਰਾਣੇ ਗਹਿਣਿਆਂ ਦੇ ਬਦਲੇ 'ਚ ਨਵੇਂ ਗਹਿਣਿਆਂ 'ਤੇ ਇਕ ਕੈਰੇਟ ਵਾਧੂ ਸ਼ੁੱਧਤਾ ਦੀ ਵੀ ਪੇਸ਼ਕਸ਼ ਕਰ ਰਹੀ ਹੈ। ਉੱਥੇ ਹੀ ਗੀਤਾਂਜਲੀ ਸਮੂਹ ਦੇ ਮੁਖੀ ਅਤੇ ਪ੍ਰਬੰਧਕ ਨਿਰਦੇਸ਼ਕ ਮੇਹੁਲ ਚੋਕਸੀ ਨੇ ਕਿਹਾ, ''ਅਸੀਂ ਆਪਣੇ ਸਾਰੇ ਬਰਾਂਡਾਂ ਨਾਲ ਜੁੜੇ ਗਾਹਕਾਂ ਲਈ ਹੀਰਿਆਂ ਦੇ ਗਹਿਣਿਆਂ ਦੀ ਬਣਾਈ ਫੀਸ 'ਤੇ 25 ਫੀਸਦੀ ਅਤੇ ਸੋਨੇ ਦੇ ਗਹਿਣਿਆਂ 'ਤੇ 10 ਫੀਸਦੀ ਛੋਟ ਦੀ ਪੇਸ਼ਕਸ਼ ਕੀਤੀ ਹੈ।''


Related News