ਐਸਿਡ ਅਟੈਕ ਅਤੇ ਬਲਾਤਕਾਰ ਦੀ ਸ਼ਿਕਾਰ ਲੜਕੀ ਨੂੰ ਮਿਲਣ ਹਸਪਤਾਲ ਪਹੁੰਚੇ ਯੋਗੀ, 1 ਲੱਖ ਦੀ ਕੀਤੀ ਮਦਦ

03/24/2017 3:09:00 PM

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ਅੱਜ (ਸ਼ੁੱਕਰਵਾਰ) ਅਚਾਨਕ ਲਖਨਊ ਦੇ ਕਿੰਗ ਜਾਰਜ ਮੈਡੀਕਲ ਕਾਲਜ ਦੇ ਟਰਾਮਾ ਸੈਂਟਰ ਪਹੁੰਚੇ। ਜਾਣਕਾਰੀ ਮੁਤਾਬਕ ਉਹ ਸਮੂਹਕ ਬਲਾਤਕਾਰ ਅਤੇ ਐਸਿਡ ਅਟੈਕ ਦੀ ਪੀੜਤ ਮਹਿਲਾ ਨੂੰ ਦੇਖਣ ਅਤੇ ਉਸ ਦਾ ਹਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ। ਇਸ ਦੌਰਾਨ ਯੋਗੀ ਨੇ ਪੀੜਤਾ ਦੀ 1 ਲੱਖ ਰੁਪਏ ਦੀ ਮਦਦ ਵੀ ਕੀਤੀ।
ਵੀਰਵਾਰ ਨੂੰ ਲੜਕੀ ''ਤੇ ਹੋਇਆ ਸੀ ਐਸਿਡ ਅਟੈਕ
ਯੂ. ਪੀ. ਦੇ ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ਅਤੇ ਮਹਿਲਾ ਕਲਿਆਣ ਮੰਤਰੀ ਰੀਤਾ ਬਹੁਗੁਣਾ ਜੋਸ਼ੀ ਅੱਜ ਸਮੂਹਕ ਬਲਾਤਕਾਰ ਅਤੇ ਐਸਿਡ ਅਟੈਕ ਪੀੜਤ ਮਹਿਲਾ ਨਾਲ ਮਿਲਣ ਅਤੇ ਉਸ ਦਾ ਹਾਲ ਜਾਣਨ ਲਈ ਕਿੰਗ ਜਾਰਜ ਮੈਡੀਕਲ ਕਾਲਜ ਦੇ ਟਰਾਮਾ ਸੈਂਟਰ ਪਹੁੰਚੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੀੜਤ ਮਹਿਲਾ ''ਤੇ ਵੀਰਵਾਰ ਨੂੰ ਐਸਿਡ ਅਟੈਕ ਹੋਇਆ ਸੀ, ਜਿਸ ''ਚ ਕੁਝ ਦੋਸ਼ੀਆਂ ਨੇ ਪੀੜਤ ਮਹਿਲਾ ਨੂੰ ਜ਼ਬਰਦਸਤੀ ਤੇਜ਼ਾਬ ਪਿਲਾ ਦਿੱਤਾ ਸੀ।
ਲੰਬੇ ਸਮੇਂ ਤੋਂ ਨਿਆਂ ਲਈ ਸੰਘਰਸ਼ ਕਰ ਰਹੀ ਇਕ ਦਲਿਤ ਲੜਕੀ
ਪੀੜਤਾ ਨੂੰ ਮਿਲਣ ਤੋਂ ਬਾਅਦ ਯੂ. ਪੀ. ਦੀ ਕੈਬਨਿਟ ਮੰਤਰੀ ਰੀਤਾ ਬਹੁਗੁਣਾ ਜੋਸ਼ੀ ਨੇ ਕਿਹਾ, ''''ਇਕ ਦਲਿਤ ਲੜਕੀ ਲੰਬੇ ਸਮੇਂ ਤੋਂ ਨਿਆਂ ਲਈ ਸੰਘਰਸ਼ ਕਰ ਰਹੀ ਹੈ। ਉਸ ਦਾ ਬਲਾਤਕਾਰ ਹੋਇਆ ਹੈ। ਦੋਸ਼ੀ ਨੇ ਉਸ ਦੇ ਪ੍ਰਾਈਵੇਟ ਪਾਰਟ ''ਤੇ ਤੇਜ਼ਾਬ ਸੁੱਟ ਦਿੱਤਾ। ਇਸ ਦੇ ਬਾਵਜੂਦ ਇਸ ਕੇਸ ਨੂੰ ਲੈ ਕੇ ਕੋਈ ਸੁਣਵਾਈ ਨਹੀਂ ਕੀਤੀ ਗਈ।''''
ਉਨ੍ਹਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ਨੇ ਦਲਿਤ ਲੜਕੀ ਨਾਲ ਹੋਏ ਬਲਾਤਕਾਰ ਦੇ ਕੇਸ ''ਚ ਛੇਤੀ ਤੋਂ ਛੇਤੀ ਰਿਪੋਰਟ ਪੇਸ਼ ਕਰਨ ਅਤੇ ਦੋਸ਼ੀਆਂ ਨੂੰ ਫੜਣ ਦਾ ਹੁਕਮ ਦਿੱਤਾ ਹੈ।
ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕਰਨ ''ਚ ਜੁੱਟੇ ਹਨ ਮੁੱਖ ਮੰਤਰੀ
ਮੁੱਖ ਮੰਤਰੀ ਅੱਜਕੱਲ੍ਹ ਰਾਜ ਦੇ ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕਰਨ ''ਚ ਲੱਗੇ ਹੋਏ ਹਨ। ਕੱਲ੍ਹ ਮੁੱਖ ਮੰਤਰੀ ਨੇ ਲਖਨਊ ਦੇ ਹਜ਼ਰਤਗੰਜ ਥਾਣੇ, ਮਹਿਲਾ ਥਾਣੇ ਅਤੇ ਸਾਈਬਰ ਬਰਾਂਚ ਦਾ ਦੌਰਾ ਕੀਤਾ ਸੀ।


Related News